ਲੁਧਿਆਣਾ ਦੀ ਮਹਿਲਾ ਜੇਲ੍ਹ ''ਚ ਫੋਨ ਕਾਲ ਨੂੰ ਲੈ ਕੇ ਭਿੜੀਆਂ ਬੀਬੀਆਂ, ਜਾਣੋ ਪੂਰਾ ਮਾਮਲਾ

Wednesday, Feb 23, 2022 - 01:17 PM (IST)

ਲੁਧਿਆਣਾ (ਸਿਆਲ) : ਸਥਾਨਕ ਤਾਜਪੁਰ ਰੋਡ ਦੀ ਮਹਿਲਾ ਜੇਲ੍ਹ 'ਚ ਇਕ ਹਵਾਲਾਤੀ ਜਨਾਨੀ ਦੀ ਹੋਰ ਬੰਦੀ ਜਨਾਨੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੱਲ ਹੱਥੋਪਾਈ ਤੱਕ ਪੁੱਜਣ ਮਗਰੋਂ ਇਕ ਹਵਾਲਾਤੀ ਜਨਾਨੀ ਜ਼ਖਮੀ ਹੋ ਗਏ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜੇਲ੍ਹ ਦੇ ਅੰਦਰ ਪੀ. ਸੀ. ਓ. 'ਤੇ ਫੋਨ ਕਰਨ ਲਈ ਕੁੱਝ ਬੰਦੀ ਜਨਾਨੀਆਂ ਲਾਈਨ ਲਾ ਕੇ ਖੜ੍ਹੀਆਂ ਸਨ ਅਤੇ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ 'ਬਲੈਕ ਆਊਟ' ਕਾਰਨ ਮਚੀ ਤੜਥੱਲੀ, ਬਿਜਲੀ ਮਗਰੋਂ ਪਾਣੀ ਤੋਂ ਵੀ ਔਖੋ ਹੋਏ ਲੋਕ

ਇੰਨੇ ਨੂੰ ਉੱਥੇ ਇਕ ਹੋਰ ਹਵਾਲਾਤੀ ਜਨਾਨੀ ਫੋਨ ਕਰਨ ਲਈ ਪਹੁੰਚੀ। ਉਸ ਨੇ ਪਹਿਲਾਂ ਤੋਂ ਖੜ੍ਹੀਆਂ ਬੰਦੀ ਜਨਾਨੀਆਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਗੱਲ ਇੰਨੀ ਵੱਧ ਗਈ ਕਿ ਬੰਦੀ ਜਨਾਨੀਆਂ 'ਚ ਕੁੱਟਮਾਰ ਸ਼ੁਰੂ ਹੋ ਗਈ, ਜਿਸ ਦੌਰਾਨ ਜਗਜੀਤ ਕੌਰ ਨਾਂ ਦੀ ਹਵਾਲਾਤੀ ਜਨਾਨੀ ਜ਼ਖਮੀ ਹੋ ਗਈ। ਜੇਲ੍ਹ ਦੇ ਮੈਡੀਕਲ ਅਧਿਕਾਰੀ ਵੱਲੋਂ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਭੇਜਿਆ ਗਿਆ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਬਲੈਕ ਆਊਟ ਦਾ ਖ਼ਤਰਾ! ਕਈ ਸੈਕਟਰਾਂ 'ਚ ਗੁੱਲ ਹੋਈ ਬਿਜਲੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Babita

Content Editor

Related News