ਲੁਧਿਆਣਾ ''ਚ ਨਿਜੀ ਤੇ ਰੋਡਵੇਜ਼ ਬੱਸਾਂ ਵਾਲਿਆਂ ਦੀ ਆਪਸ ''ਚ ਖੜਕੀ

Saturday, Jul 20, 2019 - 10:43 AM (IST)

ਲੁਧਿਆਣਾ ''ਚ ਨਿਜੀ ਤੇ ਰੋਡਵੇਜ਼ ਬੱਸਾਂ ਵਾਲਿਆਂ ਦੀ ਆਪਸ ''ਚ ਖੜਕੀ

ਲੁਧਿਆਣਾ (ਨਰਿੰਦਰ) : ਲੁਧਿਆਣਾ ਬੱਸ ਸਟੈਂਡ 'ਤੇ ਸ਼ਨੀਵਾਰ ਸਵੇਰੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਨਿੱਜੀ ਬੱਸ ਚਾਲਕ ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਆਹਮੋ-ਸਾਹਮਣੇ ਹੋ ਗਏ। ਅਸਲ 'ਚ ਬੱਸਾਂ ਦੇ ਟਾਈਮ ਟੇਬਲ ਨੂੰ ਲੈ ਕੇ ਦੋਹਾਂ ਧਿਰਾਂ 'ਚ ਹੰਗਾਮਾ ਹੋ ਗਿਆ, ਜਿਸ ਦੌਰਾਨ ਨਿਜੀ ਆਪਰੇਟਰਾਂ ਨੇ ਦੋਸ਼ ਲਾਇਆ ਕਿ ਪੰਜਾਬ ਰੋਡਵੇਜ਼ ਦੇ ਯੂਨੀਅਨ ਆਗੂਆਂ ਵਲੋਂ ਉਨ੍ਹਾਂ ਦੇ ਡਰਾਈਵਰ ਅਤੇ ਕੰਡਕਟਰ ਨਾਲ ਕੁੱਟਮਾਰ ਕੀਤੀ ਗਈ ਹੈ, ਜਦੋਂ ਕਿ ਦੂਜੇ ਪਾਸੇ ਪੰਜਾਬ ਰੋਡਵੇਜ਼ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਨਿਜੀ ਬੱਸ ਆਪਰੇਟਰ ਬਿਨਾਂ ਟਾਈਮ ਟੇਬਲ ਤੋਂ ਬੱਸਾਂ ਚਲਾ ਰਹੇ ਹਨ ਅਤੇ ਬੱਸ ਸਟੈਂਡ 'ਤੇ ਗੁੰਡਾਗਰਦੀ ਕਰਦੇ ਹਨ।

ਇਸ ਮਾਮਲੇ 'ਤੇ ਪੰਜਾਬ ਰੋਡਵੇਜ਼ ਦੇ ਕਿਸੇ ਵੀ ਅਫਸਰ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਜਦੋਂ ਕਿ ਦੋਹਾਂ ਧਿਰਾਂ ਨੂੰ ਬਿਠਾ ਕੇ ਸਮਝੌਤਾ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਵੀ ਦੋਵੇਂ ਪਾਰਟੀਆਂ ਆਪਸ 'ਚ ਬਹਿਸ ਕਰਦੀਆਂ ਦਿਖਾਈ ਦਿੱਤੀਆਂ।


author

Babita

Content Editor

Related News