ਪੰਜਾਬ 'ਚ ਭਿਆਨਕ ਗਰਮੀ ਦੇ ਬਾਵਜੂਦ ਵੀ ਇਸ ਬੀਮਾਰੀ ਨੇ ਦਿੱਤੀ ਦਸਤਕ, 3 ਮਰੀਜ਼ ਆਏ ਸਾਹਮਣੇ

Tuesday, Jun 21, 2022 - 12:03 PM (IST)

ਲੁਧਿਆਣਾ (ਜ.ਬ.) : ਬੀਮਾਰੀਆਂ ਦੇ ਘਰ ਬਣੇ ਮਹਾਨਗਰ ’ਚ ਬੀਤੇ ਦਿਨ ਕੋਰੋਨਾ ਦੇ 17 ਮਰੀਜ਼ ਸਾਹਮਣੇ ਆਏ। ਇਸੇ ਦੌਰਾਨ ਸਵਾਈਨ ਫਲੂ ਨੇ ਵੀ ਭਿਆਨਕ ਗਰਮੀ ਦੇ ਬਾਵਜੂਦ ਦਸਤਕ ਦੇ ਦਿੱਤੀ ਹੈ। ਦਯਾਨੰਦ ਹਸਪਤਾਲ ’ਚ ਸਵਾਈਨ ਫਲੂ ਦੇ 3 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 2 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ 1 ਬਾਹਰੀ ਜ਼ਿਲ੍ਹੇ ਨਾਲ ਸਬੰਧਿਤ ਹੈ। ਮਾਹਿਰਾਂ ਮੁਤਾਬਕ ਆਮ ਤੌਰ ’ਤੇ ਸਵਾਈਨ ਫਲੂ ਦੇ ਮਾਮਲੇ ਸਰਦੀਆਂ ’ਚ ਸਾਹਮਣੇ ਆਉਂਦੇ ਹਨ ਪਰ ਇਸ ਵਾਰ ਸਵਾਈਨ ਫਲੂ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਇਸ ਤੋਂ ਇਲਾਵਾ ਡੇਂਗੂ ਦੇ 2 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਸਿੱਪੀ ਸਿੱਧੂ ਕਤਲਕਾਂਡ : ਕਲਿਆਣੀ ਦੇ ਰਿਸ਼ਤੇਦਾਰ ਨੇ ਮਾਰੀ ਸੀ ਸਿੱਪੀ ਨੂੰ ਗੋਲੀ! CBI ਮੁੜ ਮੰਗੇਗੀ ਰਿਮਾਂਡ

ਸਾਹਮਣੇ ਆਏ ਕੋਰੋਨਾ ਦੇ ਮਰੀਜ਼ਾਂ ਤੋਂ ਬਾਅਦ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 126 ਹੋ ਗਈ ਹੈ। ਇਨ੍ਹਾਂ ’ਚੋਂ 122 ਹੋਮ ਆਈਸੋਲੇਸ਼ਨ ’ਚ ਰਹਿ ਰਹੇ ਹਨ, ਜਦੋਂ ਕਿ 4 ਵੱਖ-ਵੱਖ ਹਸਪਤਾਲਾਂ ’ਚ ਜੇਰੇ ਇਲਾਜ ਹਨ। ਜ਼ਿਲ੍ਹੇ ’ਚ ਪਾਜ਼ੇਟਿਵਿਟੀ ਦਰ ਵੱਧ ਕੇ 0.78 ਫ਼ੀਸਦੀ ਹੋ ਗਈ ਹੈ। ਲੈਬ ’ਚ ਪੈਂਡਿੰਗ ਸੈਂਪਲਾਂ ’ਚੋਂ 2192 ਸੈਂਪਲਾਂ ਦੀ ਜਾਂਚ ਕੀਤੀ ਗਈ। ਦੂਜੇ ਪਾਸੇ 15 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਪੂਰਥਲਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਸਿਰਫਿਰੇ ਨੇ ਔਰਤ 'ਤੇ ਸੁੱਟਿਆ ਤੇਜ਼ਾਬ, ਰੋਂਦੀ ਨੇ ਦੱਸੀ ਪੂਰੀ ਵਾਰਦਾਤ
ਬੀਮਾਰੀਆਂ ਦੀ ਕਾਕਟੇਲ ਤੋਂ ਲੋਕਾਂ ਨੂੰ ਖ਼ਤਰਾ ਵਧਿਆ
ਸ਼ਹਿਰ ਦੇ ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ’ਚ ਲੋਕਾਂ ਨੂੰ ਕਾਫੀ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਬੇਹੱਦ ਘਾਤਕ ਵਾਇਰਸ ਸਵਾਈਨ ਫਲੂ ਦੇ ਮਰੀਜ਼ ਵੀ ਸਾਹਮਣੇ ਆਏ ਹਨ। ਦੂਜੇ ਪਾਸੇ ਡੇਂਗੂ ਵੀ ਹੌਲੀ-ਹੌਲੀ ਆਪਣਾ ਸਿਰ ਚੁੱਕ ਰਿਹਾ ਹੈ। ਅਜਿਹੇ ਵਿਚ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਤੋਂ ਇਲਾਵਾ ਡੇਂਗੂ ਤੋਂ ਬਚਾਅ ਲਈ ਵੀ ਸਾਰੇ ਨਿਰਧਾਰਿਤ ਬਚਾਅ ਕਾਰਜ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਜੇਕਰ ਇਕ ਵਿਅਕਤੀ ਨੂੰ ਕੋਰੋਨਾ ਦੇ ਨਾਲ ਕਿਸੇ ਦੂਜੇ ਰੋਗ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਸ ਦੀ ਜਾਨ ਨੂੰ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਮਾਰੀਆਂ ਦੀ ਇਸ ਕਾਕਟੇਲ ਤੋਂ ਬਚਾਅ ਕਰਨਾ ਬੇਹੱਦ ਜ਼ਰੂਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News