ਲੋਕਾਂ ਨੂੰ ਬੀਮਾਰੀਆਂ ਵੰਡ ਰਹੇ ਨੇ ਗਲੇ-ਸਡ਼ੇ ਫਲ, ਸਬਜ਼ੀਆਂ ਤੇ ਟਿੱਕੀਆਂ-ਸਮੋਸੇ

07/22/2018 6:38:29 AM

ਮਾਛੀਵਾਡ਼ਾ ਸਾਹਿਬ,  (ਟੱਕਰ, ਸਚਦੇਵਾ)-  ਮਾਛੀਵਾਡ਼ਾ ਦੇ ਬਾਜ਼ਾਰ ’ਚ ਕਈ ਰੇਹਡ਼ੀਆਂ-ਫੜੀਆਂ ਵਾਲੇ ਗਲੀਆਂ-ਸੜੀਆਂ ਸਬਜ਼ੀਆਂ ਤੇ ਸਡ਼ਕਾਂ ਕੰਢੇ ਰੇਹਡ਼ੀਆਂ ਲਾ  ਕੇ ਗੰਦੇ ਆਲੂਆਂ ਨਾਲ ਭਰੇ ਸਮੋਸੇ-ਟਿੱਕੀਆਂ ਵੇਚ ਕੇ ਲੋਕਾਂ ਨਰੀਆਂ ਵੰਡਦੇ ਆਮ ਦੇਖੇ ਜਾ ਸਕਦੇ ਹਨ ਪਰ ਲੋਕਾਂ ਨੂੰ ਬੀਮਾਰੀਆਂ ਵੰਡਣ ਵਾਲੇ ਇਹ ਲੋਕ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਘੱਟ ਹੀ ਦਿਖਾਈ ਦਿੰਦੇ ਹਨ।
ਬਰਸਾਤਾਂ ਦਾ ਮੌਸਮ ਹੋਣ ’ਤੇ ਜਦੋਂ ਬਾਜ਼ਾਰ ਵਿਚ ਜਾ ਕੇ ਦੇਖਿਆ ਗਿਆ ਤਾਂ ਕਈ ਰੇਹੜੀ ਵਾਲਿਆਂ ਕੋਲ ਗਲੀ-ਸੜੀ ਸਬਜ਼ੀ  ਤੇ ਫਲ ਆਦਿ ਪਏ ਸਨ ਤੇ ਜਦੋਂ ਉਨ੍ਹਾਂ ਨੂੰ ਇਹ ਖਰਾਬ ਸਾਮਾਨ ਰੱਖਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਬਡ਼ੇ ਬੇਖੌਫ ਤਰੀਕੇ ਨਾਲ ਗੱਲ ਕਰਦਿਆਂ  ਕਿਹਾ ਕਿ ਇਹ ਸਾਮਾਨ ਅਸੀਂ ਗਰੀਬ ਲੋਕਾਂ ਨੂੰ ਘੱਟ ਰੇਟ  ’ਤੇ ਵੇਚ ਦਿੰਦੇ  ਹਾਂ।
 ਇਸੇ ਤਰ੍ਹਾਂ ਹੀ ਸ਼ਹਿਰ ਵਿਚ ਤੇ ਬਾਹਰ ਵਾਲੀਆਂ ਸਡ਼ਕਾਂ ਉੱਪਰ ਟਿੱਕੀਆਂ-ਸਮੋਸਿਅਾਂ ਦੀਆਂ ਰੇਹਡ਼ੀਆਂ ’ਤੇ  ਧੂਡ਼-ਮਿੱਟੀ ਨਾਲ ਭਰਿਅਾ ਖਾਣ-ਪੀਣ ਵਾਲਾ ਸਾਮਾਨ ਵੀ ਆਮ ਦਿਖਾਈ ਦਿੱਤਾ। ਹੋਰ ਤਾਂ ਹੋਰ  ਇਹ ਰੇਹੜੀਆਂ ਵਾਲਿਆਂ ਵਲੋਂ ਸਮੋਸੇ-ਟਿੱਕੀਆਂ ਨੂੰ ਪਕਾਉਣ ਲਈ ਘਟੀਆ ਤੇਲ ਵੀ ਵਰਤਿਆ ਜਾ ਰਿਹਾ ਹੈ, ਜੋ ਲੋਕਾਂ ਨੂੰ ਕਈ ਭਿਅਾਨਕ ਬੀਮਾਰੀਆਂ ਦੀ ਲਪੇਟ ਵਿਚ ਲੈ ਸਕਦਾ ਹੈ। ਭਾਵੇਂ ਕਿ ਖਾਣ-ਪੀਣ ਦਾ ਮਾਡ਼ਾ ਸਾਮਾਨ ਵੇਚਣ ਤੋਂ ਰੋਕਣ ਲਈ ਕਦੇ-ਕਦਾਈਂ ਸਿਹਤ ਵਿਭਾਗ ਦੇ ਕਰਮਚਾਰੀ ਖਾਨਾਪੂਰਤੀ ਲਈ ਬਾਜ਼ਾਰਾਂ ਦਾ ਗੇਡ਼ਾ ਲਾਉਂਦੇ ਦਿਖਾਈ ਦਿੰਦੇ ਹਨ ਜੇਕਰ ਈਮਾਨਦਾਰੀ ਨਾਲ ਸਿਹਤ ਵਿਭਾਗ ਖਾਣ-ਪੀਣ ਦੇ ਮਾਡ਼ੇ ਸਾਮਾਨ ਨੂੰ ਵੇਚਣ ਤੋਂ ਰੋਕਣ ਲਈ ਸਖਤੀ ਦਿਖਾਵੇ ਤਾਂ ਬਾਜ਼ਾਰਾਂ ਵਿਚ ਖੁੱਲ੍ਹੇਆਮ ਮਨੁੱਖੀ ਸਿਹਤ ਨਾਲ ਖਿਲਵਾਡ਼ ਕਰਦਾ ਸਾਮਾਨ ਨਹੀਂ ਵਿਕ ਸਕਦਾ।
ਖਰਾਬ ਸਾਮਾਨ ਵੇਚਣ ’ਤੇ ਹੋਵੇਗੀ ਸਖਤ ਕਾਰਵਾਈ : ਐੱਸ. ਐੱਮ. ਓ.
 ਜਦੋਂ ਬਾਜ਼ਾਰ ’ਚ ਵਿਕ ਰਹੇ ਗਲੇ-ਸਡ਼ੇ ਫਲ, ਸਬਜ਼ੀਆਂ ਤੇ ਸਮੋਸੇ-ਟਿੱਕੀਆਂ ਸਬੰਧੀ ਐੱਸ. ਐੱਮ. ਓ. ਜਸਪ੍ਰੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਲੋਂ ਲੋਕਾਂ ਨੂੰ ਖਰਾਬ ਚੀਜ਼ਾਂ ਖ੍ਰੀਦਣ ਤੋਂ ਰੋਕਣ ਲਈ ਜਾਗਰੂਕਤਾ ਕੈਂਪ ਵੀ ਲਾਏ ਜਾਂਦੇ ਹਨ ਤੇ ਬਾਜ਼ਾਰ ਦਾ ਨਿਰੀਖਣ ਵੀ ਕੀਤਾ ਜਾਂਦਾ ਹੈ  ਜੇਕਰ ਅਜੇ ਵੀ ਬਾਜ਼ਾਰ ਵਿਚ ਕੋਈ ਖਰਾਬ ਸਾਮਾਨ ਵੇਚ ਰਿਹਾ ਹੈ ਤਾਂ ਉਸ ’ਤੇ ਜਲਦ ਹੀ ਸਖਤ ਕਾਰਵਾਈ ਕੀਤੀ ਜਾਵੇਗੀ। 


Related News