ਗੰਦੀ ਅਤੇ ਭ੍ਰਿਸ਼ਟ ਸੋਚ ਰੱਖਣ ਵਾਲੇ ਲੀਡਰਾਂ ਨੂੰ ਸਿਆਸਤ ਕਰਨ ਦਾ ਕੋਈ ਹੱਕ ਨਹੀਂ : ਹਨੀ ਫੱਤਣਵਾਲਾ

Friday, Oct 06, 2017 - 12:47 PM (IST)


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਥਾਨਕ ਕੋਟਕਪੂਰਾ ਚੌਂਕ ਵਿਚ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਅਤੇ ਭਾਜਪਾ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸਵਰਨ ਸਲਾਰੀਆਂ ਦਾ ਪੁਤਲਾ ਫੂਕਿਆ। ਇਸ ਦੌਰਾਨ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਅਕਾਲੀ ਦਲ-ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹਨੀ ਫੱਤਣਵਾਲਾ ਨੇ ਕਿਹਾ ਕਿ ਅਜਿਹੀ ਗੰਦੀ ਤੇ ਭ੍ਰਿਸ਼ਟ ਸੋਚ ਰੱਖਣ ਵਾਲੇ ਸੁੱਚਾ ਸਿੰਘ ਲੰਗਾਹ ਤੇ ਸਵਰਨ ਸਲਾਰੀਆਂ ਵਰਗੇ ਲੀਡਰਾਂ ਨੂੰ ਰਾਜਨੀਤੀ ਵਿਚ ਆਉਣ ਦਾ ਤੇ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਅਤੇ ਅਜਿਹੇ ਲੀਡਰ ਸਮਾਜ ਦੇ ਨਾਮ ਉਪਰ ਕਲੰਕ ਹਨ।ਉਨ•ਾਂ ਕਿਹਾ ਕਿ ਅਜਿਹੇ ਲੀਡਰਾਂ ਨੇ ਅਕਾਲੀ-ਭਾਜਪਾ ਪਾਰਟੀ ਦਾ ਅਸਲੀ ਚਿਹਰਾ ਪੰਜਾਬ ਦੇ ਲੋਕਾਂ ਸਾਹਮਣੇ ਜੱਗ-ਜਾਹਿਰ ਕਰ ਦਿੱਤਾ ਹੈ।ਹਨੀ ਫੱਤਣਵਾਲਾ ਨੇ ਕਿਹਾ ਕਿ ਆਪਣੇ ਆਪ ਨੂੰ ਸਮਾਜਸੇਵੀ ਤੇ ਲੋਕ ਹੱਕੀ ਕਹਿਣ ਵਾਲੇ ਅਕਾਲੀ-ਭਾਜਪਾ ਦੇ ਇਹਨਾਂ ਲੀਡਰਾਂ ਦੀ ਗੰਦੀ ਸੋਚ ਦਾ ਸਮੁੱਚੇ ਪੰਜਾਬ ਵਾਸੀਆਂ ਨੂੰ ਪਤਾ ਲੱਗ ਚੁੱਕਾ ਹੈ ਅਤੇ ਇਹਨਾਂ ਲੀਡਰਾਂ ਦੀ ਅਜਿਹੀ ਗੰਦੀ ਸੋਚ ਦਾ ਜਵਾਬ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵੋਟਰ ਆਉਣ ਵਾਲੀ 11 ਤਾਰੀਖ ਨੂੰ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਦੇਣਗੇ।ਇਸ ਮੌਕੇ ਤੇ ਕਰਮਜੀਤ ਕਰਮਾ, ਮਨੀ ਚੜੇਵਾਨ, ਮੁਕੇਸ਼ ਬਰੀਵਾਲਾ, ਅੰਗਰੇਜ਼ ਉਦੇਕਰਨ, ਰੌਬੀ ਬਰਾੜ, ਭੋਮਾਂ ਥਾਂਦੇਵਾਲਾ, ਗੁਰਜੰਟ ਮੱਤਾ, ਪ੍ਰੀਤਪਾਲ ਉਦੇਕਰਨ, ਹਰਜਿੰਦਰ ਉਦੇਕਰਨ, ਮਿੰਟੂ ਕੰਗ, ਗੁਰਪ੍ਰੀਤ ਬਰਾੜ, ਸਰਬਦਮਨ ਸਿੰਘ ਖੋਖਰ, ਬੋਹੜ ਸਿੰਘ ਖੋਖਰ, ਸੋਨੀ ਚੋਤਰਾਂ, ਗੁਰਜੀਤ ਸਿੰਘ ਕਬਰਵਾਲਾ, ਜ਼ਸਕਰਨ ਸਿੰਘ ਲੰਬੀਢਾਬ, ਕੁਲਦੀਪ ਸਿੰਘ ਬੀਕਾ ਆਦਿ ਤੋਂ ਇਲਾਵਾ ਹੋਰ ਵੀ ਕਈ ਕਾਂਗਰਸੀ ਵਰਕਰ ਤੇ ਆਗੂ ਹਾਜ਼ਰ ਸਨ।


Related News