ਰੇਲਗੱਡੀ ਦੀ ਲਪੇਟ ''ਚ ਆਉਣ ਨਾਲ ਬਜ਼ੁਰਗ ਔਰਤ ਦੀ ਮੌਤ
Thursday, Nov 21, 2019 - 12:07 PM (IST)

ਦੀਨਾਨਗਰ (ਕਪੂਰ) : ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਬਜ਼ੁਰਗ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਉਕਤ ਬਜ਼ੁਰਗ ਮਹਿਲਾ ਜਿਸ ਦੀ ਪਛਾਣ ਨੀਲਮ ਰਾਣੀ ਪਤਨੀ ਅਮਰਨਾਥ ਨਿਵਾਸੀ ਮੁਹੱਲਾ ਬੇਰੀਆਂ ਵਜੋਂ ਹੋਈ। ਬੁੱਧਵਾਰ ਸ਼ਾਮ ਅੰਮ੍ਰਿਤਸਰ ਤੋਂ ਪਠਾਨਕੋਟ ਜਾਣ ਵਾਲੀ ਡੀ. ਐੱਮ. ਯੂ. ਰੇਲਗੱਡੀ ਪਲੇਟਫਾਰਮ 'ਤੇ ਰੁਕੀ ਅਤੇ ਜਦੋਂ ਉਕਤ ਮਹਿਲਾ ਰੇਲਗੱਡੀ ਤੋਂ ਉੱਤਰ ਰਹੀ ਸੀ ਤਾਂ ਰੇਲਗੱਡੀ ਚਲ ਪਈ ਅਤੇ ਉਸਦਾ ਸ਼ਾਲ ਉਥੇ ਫਸ ਜਾਣ ਨਾਲ ਉਹ ਰੇਲਗੱਡੀ ਦੀ ਲਪੇਟ 'ਚ ਆ ਗਈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜੀ. ਆਰ. ਪੀ. ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।