ਸ਼ਿਵ ਸੈਨਾ ਨੇਤਾ ਵਲੋਂ ਚਲਾਏ ਜਾ ਰਹੇ ਗੰਦੇ ਧੰਦੇ ਦਾ ਪਰਦਾਫ਼ਾਸ਼, ਗੁਰਦਾਸਪੁਰ ਦੀ ਜਨਾਨੀ ਕਰਦੀ ਸੀ ਕੁੜੀਆਂ ਸਪਲਾਈ

Saturday, Nov 28, 2020 - 11:48 AM (IST)

ਦੀਨਾਨਗਰ (ਰਾਜੇਸ਼) : ਦੀਨਾਨਗਰ ਪੁਲਸ ਵਲੋਂ ਬੱਸ ਸਟੈਂਡ 'ਚ ਸਥਿਤ ਸ਼ਿਵ ਸੈਨਾ ਆਗੂ ਵਲੋਂ ਢਾਬੇ ਦੀ ਆੜ 'ਚ ਚਲਾਏ ਜਾ ਰਹੇ ਦੇਹ-ਵਪਾਰ ਦੇ ਧੰਦੇ ਦਾ ਪਰਦਾਫ਼ਾਸ਼ ਕਰਦਿਆਂ ਇਕ ਜੋੜੇ ਨੂੰ ਇਤਰਾਜ਼ੋਗ ਹਾਲਤ 'ਚ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਲਸ ਨੇ ਸ਼ਿਵ ਸੈਨਾ ਪੰਜਾਬ ਦੇ ਨੇਤਾ ਤੇ ਢਾਬਾ ਮਾਲਕ ਅਜੇ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਬੈਂਸ 'ਤੇ ਜਬਰ-ਜ਼ਿਨਾਹ ਦੋਸ਼ ਲਾਉਣ ਵਾਲੀ ਜਨਾਨੀ ਦੀ ਹਾਈ ਕੋਰਟ ਨੇ ਪਟੀਸ਼ਨ ਕੀਤੀ ਰੱਦ

PunjabKesariਜਾਣਕਾਰੀ ਮੁਤਾਬਕ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੀਨਾਨਗਰ ਬੱਸ ਸਟੈਂਡ ਦੇ ਅੰਦਰ ਸਥਿਤ ਢਾਬੇ ਦਾ ਮਾਲਕ ਦੇਹ ਵਪਾਰ ਦਾ ਕਾਰੋਬਾਰ ਚਲਾ ਰਿਹਾ ਹੈ, ਜਿਸਨੂੰ ਗੁਰਦਾਸਪੁਰ ਦੀ ਰਹਿਣ ਵਾਲੀ ਇਕ ਜਨਾਨੀਆਂ ਕੁੜੀਆਂ ਸਪਲਾਈ ਕਰਦੀ ਹੈ ਅਤੇ ਅਜੇ ਕੁਮਾਰ ਉਨ੍ਹਾਂ ਕੁੜੀਆਂ ਲਈ ਗ੍ਰਾਹਕਾਂ ਦਾ ਇੰਤਜਾਮ ਕਰਦਾ ਹੈ। ਇਸੇ ਸੂਚਨਾ ਦੇ ਆਧਾਰ 'ਤੇ ਜਦੋਂ ਢਾਬੇ 'ਤੇ ਛਾਪੇਮਾਰੀ ਕੀਤੀ ਤਾਂ ਉਸ ਸਮੇਂ ਢਾਬੇ ਦਾ ਮਾਲਕ ਸ਼ਿਵ ਸੈਨਾ ਆਗੂ ਅਜੇ ਕੁਮਾਰ ਢਾਬੇ ਦੇ ਅੰਦਰ ਮੌਜੂਦ ਸੀ ਅਤੇ ਢਾਬੇ ਦੀ ਤੀਸਰੀ ਮੰਜਲ ਤੋਂ ਇਕ ਜੋੜੇ ਨੂੰ ਇਤਰਾਜ਼ਯੋਗ ਹਾਲਤ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਹਲਕੇ ਦੇ ਐੱਸ.ਐੱਚ.ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੋ ਵਿਅਕਤੀਆਂ ਸਮੇਤ  ਇਕ ਜਨਾਨੀ ਨੂੰ ਹਿਰਾਸਤ 'ਚ ਲੈ ਲਿਆ ਹੈ ਜਦੋਂ ਕਿ ਗੁਰਦਾਸਪੁਰ ਦੀ ਰਹਿਣ ਵਾਲੀ ਇਕ ਜਨਾਨੀ, ਜੋ ਕੁੜੀਆਂ ਸਪਲਾਈ ਕਰਦੀ ਸੀ, ਫ਼ਰਾਰ ਹੈ। 

ਇਹ ਵੀ ਪੜ੍ਹੋ: ਇੰਡੀਆ ਗੇਟ 'ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ 'ਤੇ ਜਾਰੀ ਹੋਇਆ ਤਾਜ਼ਾ ਅਲਰਟ


Baljeet Kaur

Content Editor

Related News