ਦੀਨਾਨਗਰ : ਜੂਆ ਖੇਡਣ ਤੋਂ ਰੋਕਿਆ ਤਾਂ ਵਿਅਕਤੀ ਦਾ ਪੱਥਰ ਮਾਰ ਕੇ ਕੀਤਾ ਕਤਲ
Monday, Oct 28, 2019 - 11:44 AM (IST)
ਦੀਨਾਨਗਰ (ਦੀਪਕ) : ਦੀਨਾਨਗਰ 'ਚ ਬੀਤੀ ਰਾਤ ਰੇਲਵੇ ਸਟੇਸ਼ਨ ਨੇੜੇ ਬੇਰੀਆ ਮੁਹੱਲਾ 'ਚ ਵਿਅਕਤੀ ਦਾ ਕੁਝ ਲੋਕਾਂ ਵਲੋਂ ਪੱਥਰ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੀਵਾਲੀ ਵਾਲੀ ਰਾਤ ਬੋਧ ਰਾਜ ਪੁੱਤਰ ਵੇਦ ਪ੍ਰਕਾਸ਼ ਵਾਸੀ ਬੇਰੀਆ ਮੁਹੱਲਾ ਨੇ ਜਦੋਂ ਕੁਝ ਲੋਕਾਂ ਨੂੰ ਆਪਣੇ ਘਰ ਦੇ ਬਾਹਰ ਜੂਆ ਖੇਡਣ ਤੋਂ ਮਨ੍ਹਾ ਕੀਤਾ ਤਾਂ ਉਕਤ ਲੋਕਾਂ ਨੇ ਗੁੱਸੇ 'ਚ ਆ ਕੇ ਉਸ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।