ਨੰਨ੍ਹੀ ਦਿਲਰੋਜ ਦੇ ਕਤਲ ਨੂੰ ਇਕ ਸਾਲ ਪੂਰਾ, ਪਹਿਲੀ ਬਰਸੀ ’ਤੇ ਯਾਦ ਕਰਕੇ ਭਾਵੁਕ ਹੋਇਆ ਪਰਿਵਾਰ

Monday, Nov 28, 2022 - 04:17 PM (IST)

ਨੰਨ੍ਹੀ ਦਿਲਰੋਜ ਦੇ ਕਤਲ ਨੂੰ ਇਕ ਸਾਲ ਪੂਰਾ, ਪਹਿਲੀ ਬਰਸੀ ’ਤੇ ਯਾਦ ਕਰਕੇ ਭਾਵੁਕ ਹੋਇਆ ਪਰਿਵਾਰ

ਲੁਧਿਆਣਾ (ਮੋਹਿਨੀ) : ਬੀਤੇ ਸਾਲ ਮਾਸੂਮ ਬੱਚੀ ਦਿਲਰੋਜ ਕੌਰ ਨੂੰ ਸ਼ਿਮਲਾਪੁਰੀ ਦੇ ਇਲਾਕੇ 'ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਅੱਜ ਮਾਸੂਮ ਦੇ ਕਤਲ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਉਸ ਦੀ ਯਾਦ 'ਚ ਉਸ ਦੇ ਪਰਿਵਾਰ ਨੇ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਸਾਹਿਬ, ਢੋਲੇਵਾਲ ਵਿਖੇ ਅਰਦਾਸ ਬੇਨਤੀ ਕੀਤੀ। ਜ਼ਿਕਰਯੋਗ ਹੈ ਕਿ ਇਸ ਕਤਲ 'ਚ ਕਾਤਲ ਔਰਤ ਸਲਾਖ਼ਾਂ ਦੇ ਪਿਛੇ ਹੈ।

ਅੱਜ ਇਸ ਅਰਦਾਸ 'ਚ ਪਰਿਵਾਰ ਇਕ ਵਾਰ ਫਿਰ ਤੋਂ ਭਾਵੁਕ ਹੋ ਗਿਆ, ਕਿਉਂਕਿ ਇਸ 'ਚ ਮਾਸੂਮ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਪਰਿਵਾਰ ਦੇ ਮੈਬਰਾਂ ਨੇ ਕਿਹਾ ਕਿ ਨੰਨੀ ਦਿਲਰੋਜ ਉਨ੍ਹਾਂ ਦੇ ਪਰਿਵਾਰ 'ਚ ਸਭ ਦੇ ਦਿਲ 'ਚ ਵੱਸਦੀ ਸੀ ਅਤੇ ਉਸ ਤੋਂ ਬਿਨਾਂ ਪਰਿਵਾਰ ਨੂੰ ਕੁੱਝ ਵੀ ਨਹੀ ਭਾਉਂਦਾ। ਮਾਪਿਆਂ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖੋ, ਕਿਉਕਿ ਉਨ੍ਹਾਂ ਵਿਛੋੜਾ ਬੇਹੱਦ ਦਰਦ ਦਿੰਦਾ ਹੈ। 


author

Babita

Content Editor

Related News