ਨਵੇਂ ਸਾਲ ਤੋਂ ਪਹਿਲਾਂ ਕਿਸਾਨਾਂ ਲਈ ਦਿਲਜੀਤ ਦੋਸਾਂਝ ਨੇ ਜਤਾਈ ਨਵੀਂ ਉਮੀਦ

Thursday, Dec 31, 2020 - 07:58 PM (IST)

ਨਵੇਂ ਸਾਲ ਤੋਂ ਪਹਿਲਾਂ ਕਿਸਾਨਾਂ ਲਈ ਦਿਲਜੀਤ ਦੋਸਾਂਝ ਨੇ ਜਤਾਈ ਨਵੀਂ ਉਮੀਦ

ਚੰਡੀਗੜ੍ਹ (ਬਿਊਰੋ)– ਸ਼ੁੱਕਰਵਾਰ ਤੋਂ ਨਵਾਂ ਸਾਲ 2021 ਸ਼ੁਰੂ ਹੋਣ ਜਾ ਰਿਹਾ ਹੈ। ਅੱਜ ਸਾਲ 2020 ਦਾ ਆਖਰੀ ਦਿਨ ਹੈ। ਇਸ ਦੇ ਚਲਦਿਆਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਕ ਟਵੀਟ ਕੀਤਾ ਹੈ, ਜਿਸ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ।

ਇਸ ਟਵੀਟ ’ਚ ਦਿਲਜੀਤ ਦੋਸਾਂਝ ਨੇ ਕਿਸਾਨ ਅੰਦੋਲਨ ਦੀਆਂ ਕੁਝ ਦਿਲ ਨੂੰ ਖਿੱਚਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨਾਲ ਉਹ ਲਿਖਦੇ ਹਨ, ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਨਵਾਂ ਸਾਲ ਸਾਡੇ ਸਾਰਿਆਂ ਲਈ ਉਦੋਂ ਹੀ ਖੁਸ਼ੀਆਂ ਲੈ ਕੇ ਆਵੇਗਾ, ਜਦੋਂ ਸਾਡਾ ਅੰਨਦਾਤਾ ਖੁਸ਼ੀ-ਖੁਸ਼ੀ ਘਰ ਵਾਪਿਸ ਆਵੇਗਾ। ਵਾਹਿਗੁਰੂ ਮਿਹਰ ਕਰੇ ਜਲਦੀ ਕੋਈ ਮਸਲੇ ਦਾ ਹੱਲ ਨਿਕਲੇ।’

ਦੱਸਣਯੋਗ ਹੈ ਕਿ ਦਿਲਜੀਤ ਦੇ ਇਸ ਟਵੀਟ ਨੂੰ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਸਿਤਾਰਿਆਂ ਵਲੋਂ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਟਵੀਟ ਨਾਲ ਜੋ ਤਸਵੀਰਾਂ ਦਿਲਜੀਤ ਨੇ ਸਾਂਝੀਆਂ ਕੀਤੀਆਂ ਹਨ, ਉਹ ਬਲੈਕ ਐਂਡ ਵ੍ਹਾਈਟ ’ਚ ਹਨ।

ਦਿਲਜੀਤ ਜਿਥੇ ਕਿਸਾਨਾਂ ਦੀ ਮਦਦ ਲਈ ਵਿੱਤੀ ਸਹਾਇਤਾ ਕਰ ਚੁੱਕੇ ਹਨ, ਉਥੇ ਉਹ ਸੋਸ਼ਲ ਮੀਡੀਆ ’ਤੇ ਰੋਜ਼ਾਨਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ।

ਨੋਟ– ਦਿਲਜੀਤ ਦੋਸਾਂਝ ਦੇ ਇਸ ਟਵੀਟ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News