ਦਿਲਜੀਤ ਨੇ ਪਾਈ ਕੰਗਨਾ ਨੂੰ ਝਾੜ, ਕਿਹਾ- ‘ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਣ ਤੋਂ ਪਹਿਲਾਂ ਸ਼ਰਮ ਕਰੋ’

12/16/2020 5:53:04 PM

ਜਲੰਧਰ (ਬਿਊਰੋ)– ਕਿਸਾਨ ਅੰਦੋਲਨ ’ਤੇ ਕਲਾਕਾਰ ਵਰਗ ਦੋ ਹਿੱਸਿਆਂ ’ਚ ਵੰਡਿਆ ਗਿਆ ਹੈ। ਜਿਥੇ ਇਕ ਪਾਸੇ ਕਲਾਕਾਰ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ, ਉਥੇ ਕੁਝ ਕਲਾਕਾਰ ਇਸ ਦੇ ਵਿਰੋਧ ’ਚ ਹਨ ਤੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਭਲੇ ਲਈ ਦੱਸ ਰਹੇ ਹਨ।

ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਦੀ ਟਵਿਟਰ ਵਾਰ ਦੌਰਾਨ ਵੀ ਇਹ ਚੀਜ਼ ਸਾਨੂੰ ਦੇਖਣ ਨੂੰ ਮਿਲੀ। ਜਿਥੇ ਪੰਜਾਬ ਦਾ ਕਲਾਕਾਰ ਭਾਈਚਾਰ ਤੇ ਬਾਲੀਵੁੱਡ ਦੇ ਕਲਾਕਾਰ ਦਿਲਜੀਤ ਦੋਸਾਂਝ ਦੀ ਸੁਪੋਰਟ ’ਚ ਆਏ, ਉਥੇ ਕੁਝ ਕਲਾਕਾਰਾਂ ਵਲੋਂ ਕੰਗਨਾ ਰਣੌਤ ਨੂੰ ਸਹੀ ਦੱਸਿਆ ਗਿਆ। ਹਾਲ ਹੀ ’ਚ ਟਵਿਟਰ ’ਤੇ ਮੁੜ ਦਿਲਜੀਤ ਦੋਸਾਂਝ ਦਾ ਜ਼ਿਕਰ ਕਰਦੀ ਨਜ਼ਰ ਆਉਣ ਵਾਲੀ ਕੰਗਨਾ ਰਣੌਤ ਨੂੰ ਦਿਲਜੀਤ ਦੋਸਾਂਝ ਨੇ ਇਕ ਚੰਗੀ ਸਲਾਹ ਦਿੱਤੀ ਹੈ।

ਦਿਲਜੀਤ ਨੇ ਆਪਣੇ ਟਵੀਟ ’ਚ ਲਿਖਿਆ, ‘ਗਾਇਬ ਹੋਣ ਵਾਲਾ ਤਾਂ ਭੁਲੇਖਾ ਹੀ ਕੱਢ ਦਿਓ। ਨਾਲੇ ਕੌਣ ਦੇਸ਼ ਪ੍ਰੇਮੀ ਤੇ ਕੌਣ ਦੇਸ਼ ਵਿਰੋਧੀ ਇਹ ਫੈਸਲਾ ਕਰਨ ਦਾ ਹੱਕ ਇਸ ਨੂੰ (ਕੰਗਨਾ ਰਣੌਤ) ਕਿਸ ਨੇ ਦਿੱਤਾ? ਇਹ ਕਿਥੇ ਦੀ ਅਥਾਰਟੀ ਹੈ? ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਣ ਤੋਂ ਪਹਿਲਾਂ ਸ਼ਰਮ ਕਰ ਲਓ ਕੋਈ ਮਾੜੀ ਮੋਟੀ।’

ਦਿਲਜੀਤ ਨੇ ਇਹ ਟਵੀਟ ਇਕ ਮੀਡੀਆ ਚੈਨਲ ਦੇ ਟਵੀਟ ਨੂੰ ਸ਼ੇਅਰ ਕਰਦਿਆਂ ਕੀਤਾ ਹੈ, ਜਿਸ ’ਚ ਇਹ ਕਿਹਾ ਗਿਆ ਦਿਲਜੀਤ ਦੋਸਾਂਝ ਤੇ ਪ੍ਰਿਅੰਕਾ ਚੋਪੜਾ ਕਿਸਾਨਾਂ ਨੂੰ ਭੜਕਾ ਕੇ ਗਾਇਬ ਹੋ ਗਏ। ਉਥੇ ਕੰਗਨਾ ਦੇ ਟਵੀਟਸ ਦਾ ਦਿਲਜੀਤ ਨੇ ਪਹਿਲਾਂ ਮਜ਼ਾਕੀਆ ਅੰਦਾਜ਼ ’ਚ ਜਵਾਬ ਦਿੱਤਾ ਸੀ ਤੇ ਲਿਖਿਆ ਸੀ, ‘ਸੁਣਿਆ ਸੀ, ਪੂਛ ਸਿੱਧੀ ਨਹੀਂ ਹੋ ਸਕਦੀ, ਕੰਫਰਮ ਹੋ ਗਿਆ ਬਾਈ।’

ਨੋਟ– ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਣ ਵਾਲਿਆਂ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News