ਦਿਨ-ਦਿਹਾੜੇ ਘਰ ''ਚੋਂ ਲੱਖਾਂ ਦੇ ਗਹਿਣੇ ਤੇ ਕੈਸ਼ ਚੋਰੀ, ਸਾਰੀ ਜਮ੍ਹਾ ਪੂੰਜੀ ਲੈ ਗਏ ਚੋਰ
Wednesday, Oct 07, 2026 - 01:41 PM (IST)
ਜਲੰਧਰ (ਵਰੁਣ)-ਗਾਜ਼ੀਗੁੱਲਾ 'ਚ ਚੋਰਾਂ ਨੇ ਦਿਨ-ਦਿਹਾੜੇ ਇਕ ਘਰ ਵਿਚ ਵੜ ਕੇ ਲੱਖਾਂ ਰੁਪਏ ਦੀ ਕੀਮਤ ਦੇ ਗਹਿਣੇ ਚੋਰੀ ਕਰ ਲਏ। ਗਹਿਣਿਆਂ ਦੇ ਨਾਲ-ਨਾਲ ਚੋਰਾਂ ਨੇ ਅਲਮਾਰੀ ਦੇ ਲਾਕਰ ’ਚੋਂ ਨਕਦੀ ਵੀ ਚੋਰੀ ਕਰ ਲਈ ਜਦਕਿ ਮੰਦਰ ਵਿਚ ਪਈ ਤਿਜੌਰੀ ਵਿਚੋਂ ਵੀ ਹਜ਼ਾਰਾਂ ਰੁਪਏ ਕੱਢ ਲਏ। ਘਰ ਦੇ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੀ ਸਾਰੀ ਜਮ੍ਹਾ ਪੂੰਜੀ ਚੋਰ ਲੈ ਗਏ।
ਜਾਣਕਾਰੀ ਦਿੰਦੇ ਸੰਨੀ ਨਿਵਾਸੀ ਗਾਜ਼ੀਗੁੱਲਾ ਨੇ ਦੱਸਿਆ ਕਿ ਮੰਗਲਵਾਰ ਨੂੰ ਹਰ ਰੋਜ਼ ਵਾਂਗ ਉਨ੍ਹਾਂ ਦੇ ਬੱਚੇ ਸਕੂਲ ਚਲੇ ਗਏ ਸਨ। ਉਸ ਦੀ ਮਾਂ ਬੇਕਰੀ ਵਿਚ ਕੰਮ ਕਰਦੀ ਹੈ ਜਦਕਿ ਪਤਨੀ ਟਾਂਡਾ ਰੋਡ ’ਤੇ ਸਥਿਤ ਇਕ ਮੈਡੀਕਲ ਸ਼ਾਪ ’ਤੇ ਨੌਕਰੀ ਕਰਦੀ ਹੈ। ਸੰਨੀ ਖ਼ੁਦ ਵੀ ਕੰਮ ’ਤੇ ਚਲਾ ਗਿਆ ਸੀ। ਸੰਨੀ ਨੇ ਦੱਸਿਆ ਕਿ ਲਗਭਗ 12 ਵਜੇ ਉਹ ਘਰ ਪਰਤਿਆ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਉਸ ਨੇ ਸਮਝਿਆ ਕਿ ਪਰਿਵਾਰ ਦਾ ਕੋਈ ਮੈਂਬਰ ਜਲਦੀ ਆ ਗਿਆ ਹੋਵੇਗਾ ਪਰ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ। ਚੋਰਾਂ ਨੇ ਅਲਮਾਰੀ ਦੇ ਤਾਲੇ ਤੋੜ ਕੇ ਲਾਕਰ ਵਿਚੋਂ ਲਗਭਗ 11 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਕੈਸ਼ ਚੋਰੀ ਕਰ ਲਿਆ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ ਹੋਵੇਗਾ...

ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਮੰਦਰ ਵਿਚ ਵੀ ਤਿਜੌਰੀ ਰੱਖੀ ਸੀ, ਜਿਸ ਵਿਚ ਲਗਭਗ 25 ਹਜ਼ਾਰ ਰੁਪਏ ਸਨ। ਚੋਰਾਂ ਨੇ ਤਿਜੌਰੀ ਤੋੜ ਕੇ ਉਸ ਵਿਚੋਂ ਵੀ ਕੈਸ਼ ਚੋਰੀ ਕਰ ਲਿਆ। ਭਾਵੁਕ ਹੁੰਦਿਆਂ ਸੰਨੀ ਨੇ ਦੱਸਿਆ ਕਿ ਇਹ ਗਹਿਣੇ ਉਸ ਦੇ ਵਿਆਹ ਦੇ ਸਨ ਜਦਕਿ ਪਰਿਵਾਰ ਨੇ ਸਖਤ ਮਿਹਨਤ ਕਰਕੇ ਬੱਚਿਆਂ ਲਈ ਵੀ ਕੁਝ ਗਹਿਣੇ ਬਣਾ ਰੱਖੇ ਸਨ। ਚੋਰਾਂ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਸਾਰੀ ਜਮ੍ਹਾ ਪੂੰਜੀ ਚੋਰੀ ਕਰ ਲਈ।
ਇਸ ਸਬੰਧੀ ਥਾਣਾ 2 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸੰਨੀ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਤੁਰੰਤ ਕਾਬੂ ਕਰਕੇ ਉਨ੍ਹਾਂ ਦੀ ਜਮ੍ਹਾ ਪੂੰਜੀ ਬਰਾਮਦ ਕਰਕੇ ਉਨ੍ਹਾਂ ਨੂੰ ਵਾਪਸ ਕੀਤੀ ਜਾਵੇ। ਫਿਲਹਾਲ ਪੁਲਸ ਆਸ-ਪਾਸ ਲੱਗੇ ਸੀ. ਸੀ. ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ
ਚੋਰਾਂ ਨੇ ਬਸਤੀ ਨੌ ਵਿਚ ਇਕੱਠਿਆਂ 4 ਸ਼ੋਅਰੂਮਾਂ ਦੇ ਏ. ਸੀ. ਦੀ ਕਾਪਰ ਵਾਇਰ ਚੋਰੀ ਕੀਤੀ
ਚੋਰਾਂ ਨੇ ਬਸਤੀ ਨੌ ਵਿਚ ਸਥਿਤ 4 ਸ਼ੋਅਰੂਮਾਂ ਦੇ ਏ. ਸੀ. ਦੀ ਕਾਪਰ ਵਾਇਰ ਚੋਰੀ ਕਰ ਲਈ। ਜਾਣਕਾਰੀ ਦਿੰਦਿਆਂ ਐੱਸ. ਕੇ. ਸਪੋਰਟਸ ਦੇ ਮਾਲਕ ਮਾਨਵ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਸ਼ੋਅਰੂਮ ਆਏ ਤਾਂ ਏ. ਸੀ. ਚਲਾਉਣ ’ਤੇ ਉਹ ਗਰਮ ਹਵਾ ਦੇਣ ਲੱਗਾ। ਉਨ੍ਹਾਂ ਨੂੰ ਲੱਗਿਆ ਕਿ ਏ. ਸੀ. ਖ਼ਰਾਬ ਹੈ। ਦੁਪਹਿਰ ਨੂੰ ਏ. ਸੀ. ਮਕੈਨਿਕ ਆਇਆ ਤਾਂ ਫਿਰ ਜਾ ਕੇ ਪਤਾ ਲੱਗਾ ਕਿ ਏ. ਸੀ. ਦੇ ਆਊਟਡੋਰ ਫੈਨ ਤੋਂ ਕਾਪਰ ਵਾਇਰ ਹੀ ਗਾਇਬ ਹੈ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਚੋਰਾਂ ਨੇ ਉਨ੍ਹਾਂ ਦੇ ਨਾਲ ਸਥਿਤ ਐੱਚ. ਐੱਮ. ਆਰ. ਸ਼ੋਅਰੂਮ, ਏ. ਐੱਸ. ਆਈ. ਸ਼ੋਅਰੂਮ ਅਤੇ ਯੂਨੀਵਰਸਲ ਸਪੋਰਟਸ ਇੰਡਸਟਰੀ ਦੇ ਆਊਟਡੋਰ ਫੈਨ ਦੀਆਂ ਕਾਪਰ ਵਾਇਰਾਂ ਚੋਰੀ ਕੀਤੀਆਂ ਹਨ। ਇਸ ਸਬੰਧੀ ਥਾਣਾ 5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ: CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
