ਜਲੰਧਰ ''ਚ ਸਮਾਰਟ ਸਿਟੀ ਘਪਲਿਆਂ ਨੂੰ ਲੈ ਕੇ ਭਾਜਪਾ ਦਾ ਰੋਸ ਪ੍ਰਦਰਸ਼ਨ
Friday, Oct 09, 2026 - 02:22 PM (IST)
ਜਲੰਧਰ (ਸੋਨੂੰ)- ਭਾਰਤੀ ਜਨਤਾ ਪਾਰਟੀ ਜਲੰਧਰ ਦੇ ਕੌਂਸਲਰਾਂ ਅਤੇ ਨੇਤਾ ਵਿਰੋਧੀ ਧਿਰ ਮਨਜੀਤ ਸਿੰਘ ਟੀਟੂ ਦੀ ਪ੍ਰਧਾਨਗੀ ਹੇਠ ਜਲੰਧਰ ਭਾਜਪਾ ਦੇ ਕੌਂਸਲਰ ਵੱਲੋਂ ਧਰਨਾ ਦਿੱਤਾ ਗਿਆ। ਇਸ ਧਰਨੇ 'ਚ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਸ਼ੋਕ ਸਰੀਨ ਹਿਕੀ, ਦਿਹਾਤੀ ਪ੍ਰਧਾਨ ਜਗਬੀਰ ਬਰਾੜ ਸਾਰੇ ਕੌਂਸਲਰ ਸਾਥੀ ਅਤੇ ਭਾਜਪਾ ਦੇ ਹੋਰ ਆਗੂ ਸ਼ਾਮਲ ਹੋਏ।
ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਇਹ ਧਰਨਾ ਸਮਾਰਟ ਸਿਟੀ ਘਪਲੇ ਖ਼ਿਲਾਫ਼ ਹੈ। ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਮਾਰਟ ਸਿਟੀ ਘੁਟਾਲਿਆਂ ਦੀ ਦੁਹਾਈ ਦਿੱਤੀ। ਉਨ੍ਹਾਂ ਕਿਹਾ ਕਿ 1000 ਕਰੋੜ ਤੋਂ ਜ਼ਿਆਦਾ ਦਾ ਘਪਲਾ ਹੈ। ਉਨ੍ਹਾਂ ਕਿਹਾ ਕਿ ਕੈਗ ਦੀ ਰਿਪੋਰਟ ਆ ਚੁੱਕੀ ਹੈ, ਉਸ ਨੂੰ ਇਨਕੁਆਇਰੀ ਦੇ ਨਾਮ 'ਤੇ ਦੱਬਿਆ ਹੋਇਆ ਹੈ।
ਇਹ ਵੀ ਪੜ੍ਹੋ: ਮੁਅੱਤਲ ਸਾਬਕਾ DIG ਹਰਚਰਨ ਸਿੰਘ ਭੁੱਲਰ ਦੀ ਅਦਾਲਤ 'ਚ ਪੇਸ਼ੀ, ਪਹਿਲੀ ਵਾਰ ਦਿੱਤਾ ਵੱਡਾ ਬਿਆਨ
ਉਹ ਫ਼ਾਈਲਾਂ ਨੂੰ ਦਬਾ ਕੇ ਜਿਹੜੇ ਦੋਸ਼ੀ ਸੀ, ਉਨ੍ਹਾਂ ਨਾਲ ਇਨ੍ਹਾਂ ਦੀ ਸਾਂਠ-ਗਾਂਠ ਹੈ। ਉਨ੍ਹਾਂ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਇਹ ਆਮ ਆਦਮੀ ਪਾਰਟੀ ਦੀ ਸਰਕਾਰ, ਜਲੰਧਰ ਦੇ ਮੇਅਰ ਅਤੇ ਹੋਰ ਸਾਰੇ ਇਨ੍ਹਾਂ ਦੇ ਨੇਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ 'ਚ ਅੱਜ ਹਰ ਪਾਸੇ ਭ੍ਰਿਸ਼ਟਾਚਾਰ ਹੀ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਨਗਰ ਨਿਗਮ ਜੈਟਿੰਗ ਮਸ਼ੀਨਾਂ ਦੇ ਨਾਮ 'ਤੇ ਕਰੋੜਾਂ ਰੁਪਏ ਦਾ ਖ਼ਰਚਾ ਕਰ ਰਹੀ ਹੈ, ਸੀਵਰੇਜ ਵਿਵਸਥਾ ਵਿਗੜੀ ਹੋਈ ਹੈ। ਕਰੋੜਾਂ ਰੁਪਏ ਸਫ਼ਾਈ ਵਿਵਸਥਾ 'ਤੇ ਖ਼ਰਚ ਕਰ ਰਹੀ ਹੈ, ਕੂੜਾ ਡੰਪ ਹੋ ਰਿਹਾ ਹੈ। ਅੱਜ ਸੜਕਾਂ ਟੁੱਟੀਆਂ ਹਨ, ਪਾਰਕ ਖ਼ਰਾਬ ਹਨ, ਸਟ੍ਰੀਟ ਲਾਈਟਾਂ ਬੰਦ ਹਨ ਅਤੇ ਗੰਦਾ ਪਾਣੀ ਲੋਕਾਂ ਦੇ ਘਰਾਂ ਤੱਕ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਸ ਲਈ ਧਰਨਾ ਲਾਇਆ ਕਿ ਉਹ ਸਾਢੇ ਚਾਰ ਸਾਲ ਦੀਆਂ ਫ਼ਾਈਲਾਂ ਜਾਂ ਤਾਂ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਪੰਜਾਬ ਦੀ ਸਰਕਾਰ ਦੇ ਇਸ਼ਾਰੇ 'ਤੇ ਚੱਲ ਰਿਹਾ ਹੈ, ਉਹ ਸਮਾਰਟ ਸਿਟੀ ਘੁਟਾਲੇ ਨੂੰ ਇਹ ਸਾਬਤ ਕਰੇ ਕਿ ਘੁਟਾਲਾ ਹੋਇਆ ਨਹੀਂ ਜਾਂ ਇਹ ਦੱਸੇ ਕਿ ਇਹ ਘੁਟਾਲਾ ਹੋਇਆ ਅਤੇ ਦੋਸ਼ੀ ਕੌਣ ਹੈ? ਹਿੱਕੀ ਨੇ ਕਿਹਾ ਕਿ ਕੈਗ ਦੀ ਰਿਪੋਰਟ ਨੇ ਸਾਫ਼-ਸਾਫ਼ ਦੱਸ ਦਿੱਤਾ ਹੋਇਆ ਹੈ ਕਿ ਕਿੱਥੇ-ਕਿੱਥੇ, ਕਿੱਦਾਂ-ਕਿੱਦਾਂ ਆਰਗੇਨਾਈਜ਼ਡ ਕ੍ਰਪਸ਼ਨ ਹੋਈ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ! ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
