ਡਿਜੀਟਲ ਲਾਈਸੈਂਸ ਬਣਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਕਰ ਸਕੋਗੇ ਅਪਲਾਈ
Thursday, Nov 05, 2020 - 08:38 AM (IST)
ਲੁਧਿਆਣਾ (ਸੰਨੀ) : ਜਿਨ੍ਹਾਂ ਵਿਅਕਤੀਆਂ ਕੋਲ ਅਜੇ ਵੀ ਮੈਨੂਅਲ ਡਰਾਈਵਿੰਗ ਲਾਈਸੈਂਸ ਮਤਲਬ ਕਿ ਕਾਗਜ਼ੀ, ਗੱਤੇ ਜਾਂ ਕਾਪੀ ਵਾਲੇ ਹਨ, ਉਨ੍ਹਾਂ ਲਈ ਪੰਜਾਬ ਸਰਕਾਰ ਨੇ ਘਰ ਬੈਠੇ ਹੀ ਡਿਜੀਟਲ ਲਾਈਸੈਂਸ ਅਪਲਾਈ ਕਰਨ ਦਾ ਇਕ ਹੋਰ ਮੌਕਾ ਦਿੱਤਾ ਹੈ। ਪੰਜਾਬ ਟਰਾਂਸਪੋਰਟ ਮਹਿਕਮੇ ਦੀ ਵੈੱਬਸਾਈਟ ’ਤੇ ਜਾ ਕੇ ਲੋਕ ਆਨਲਾਈਨ ਤਰੀਕੇ ਨਾਲ ਆਪਣੇ ਮੈਨੂਅਲ ਡਰਾਈਵਿੰਗ ਲਾਈਸੈਂਸ ਨੂੰ ਡਿਜੀਟਲ ਦਾ ਰੂਪ ਦੇ ਸਕਦੇ ਹਨ।
ਇਹ ਵੀ ਪੜ੍ਹੋ : ਦਿੱਲੀ ਧਰਨਾ ਦੇਣ ਜਾ ਰਹੇ 'ਨਵਜੋਤ ਸਿੱਧੂ' ਦਾ ਪੁਲਸ ਨਾਲ ਪਿਆ ਪੰਗਾ (ਵੀਡੀਓ)
ਇਸ ਦੇ ਲਈ ਆਖ਼ਰੀ ਤਾਰੀਖ਼ 15 ਦਸੰਬਰ ਤੈਅ ਕੀਤੀ ਗਈ ਹੈ। ਡਰਾਈਵਿੰਗ ਲਾਈਸੈਂਸ ਨੂੰ ਡਿਜੀਟਲ ਕਰਨ ਤੋਂ ਬਾਅਦ ਲੋਕ ਉਸ ਦਾ ਡਾਟਾ ਕੇਂਦਰ ਸਰਕਾਰ ਦੀ ਸਾਰਥੀ ਵੈੱਬਸਾਈਟ ਅਤੇ ਐੱਮ. ਪਰਿਵਹਨ ਮੋਬਾਇਲ ਐਪ ’ਤੇ ਵੀ ਜਾਂਚ ਸਕਣਗੇ। ਪੰਜਾਬ ਸਰਕਾਰ ਦੀ ਵੈੱਬਸਾਈਟ www.punjabtransport.org ’ਤੇ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਸਬੰਧਤ ਜ਼ਿਲ੍ਹੇ ਦੇ ਆਰ. ਟੀ. ਏ. ਜਾਂ ਐੱਸ. ਡੀ. ਐੱਮ. ਦਫ਼ਤਰ ਵੱਲੋਂ ਉਸ ਨੂੰ ਅਪਰੂਵ ਕੀਤਾ ਜਾਵੇਗਾ, ਜਿਸ ਤੋਂ ਬਾਅਦ ਡਰਾਈਵਿੰਗ ਲਾਈਸੈਂਸ ਦੀ ਜਾਣਕਾਰੀ ਵੈੱਬਸਾਈਟ ਅਤੇ ਮੋਬਾਇਲ ਐਪ ’ਤੇ ਦਿਖਾਈ ਦੇਣੀ ਸ਼ੁਰੂ ਹੋ ਜਾਵੇਗੀ, ਜਿਸ ਨੂੰ ਚਲਾਨ ਤੋਂ ਬਚਣ ਦੇ ਸਮੇਂ ਦਿਖਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਦਿੱਲੀ 'ਚ ਮੋਦੀ ਸਰਕਾਰ 'ਤੇ ਵਰ੍ਹੇ ਨਵਜੋਤ ਸਿੰਘ ਸਿੱਧੂ, ਸੁਣਾਈਆਂ ਖਰੀਆਂ-ਖਰੀਆਂ
ਨਾਲ ਹੀ ਟਰਾਂਸਪੋਰਟ ਮਹਿਕਮੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਦਾ ਡਰਾਈਵਿੰਗ ਲਾਈਸੈਂਸ ਚਲਾਨ ਦੇ ਸਮੇਂ ਵੈੱਬਸਾਈਟ ਜਾਂ ਮੋਬਾਇਲ ਐਪ ’ਤੇ ਦਿਖਾਈ ਨਹੀਂ ਦੇਵੇਗਾ, ਉਸ ਦਾ ਚਲਾਨ ਵੀ ਹੋ ਸਕਦਾ ਹੈ। ਦੱਸ ਦੇਈਏ ਕਿ ਮੈਨੂਅਲ ਡਰਾਈਵਿੰਗ ਲਾਈਸੈਂਸ ਨੂੰ ਡਿਜੀਟਲ ਕਰਨ ਲਈ ਅਪਲਾਈ ਕਰਨ ਨੂੰ ਮਹਿਕਮੇ ਨੇ ਬੈਕਲਾਗ ਐਂਟਰੀ ਦਾ ਨਾਂ ਦਿੱਤਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਡਰਾਈਵਿੰਗ ਲਾਈਸੈਂਸ ਦੀ ਬੈਕਲਾਗ ਦੀ ਐਂਟਰੀ ਬੰਦ ਕੀਤੀ ਹੋਈ ਸੀ।
ਇਹ ਵੀ ਪੜ੍ਹੋ : ਫਿਲਮੀ ਅੰਦਾਜ਼ 'ਚ ਪਤੀ ਸਾਹਮਣੇ ਅਗਵਾ ਕੀਤੀ ਵਿਆਹੁਤਾ, ਕਾਰ 'ਚ ਸੁੱਟ ਲੈ ਗਏ ਅਗਵਾਕਾਰ
ਕਈ ਜ਼ਿਲ੍ਹਿਆਂ 'ਚ ਡਰਾਈਵਿੰਗ ਲਾਈਸੈਂਸਾਂ ਦੀਆਂ ਫਰਜ਼ੀ ਐਂਟਰੀਆਂ ਪਾਉਣ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਕਈ ਵਾਰ ਰੋਕ ਕੇ ਮੁੜ ਸ਼ੁਰੂ ਕੀਤਾ ਗਿਆ ਸੀ। ਕਈ ਜ਼ਿਲ੍ਹਿਆਂ 'ਚ ਹੈਵੀ ਡਰਾਈਵਿੰਗ ਲਾਈਸੈਂਸ ਦੀਆਂ ਫਰਜ਼ੀ ਐਂਟਰੀਆਂ ਪਾਉਣ ਕਰ ਕੇ ਐੱਫ. ਆਈ. ਆਰ. ਵੀ ਦਰਜ ਹੋਈ ਸੀ।