ਸੜਕ ਹਾਦਸੇ 'ਚ ਜੱਜ ਸਾਹਿਲ ਸਿੰਗਲਾ ਦੀ ਮੌਤ, 1 ਜ਼ਖਮੀ

2/14/2020 1:00:20 PM

ਧੂਰੀ/ਚੰਡੀਗੜ੍ਹ  (ਸੰਜੀਵ ਜੈਨ, ਦਵਿੰਦਰ ਖਿੱਪਲ) : ਪਠਾਨਕੋਟ ਵਿਖੇ ਤਾਇਨਾਤ ਧੂਰੀ ਦੇ ਨੌਜਵਾਨ ਸਿਵਲ ਜੱਜ ਸਾਹਿਲ ਸਿੰਗਲਾ ਪੁੱਤਰ ਪ੍ਰਦੀਪ ਸਿੰਗਲਾ ਦੀ ਲੰਘੀ ਰਾਤ ਇਕ ਸੜਕ ਹਾਦਸੇ 'ਚ ਮੌਤ ਹੋਣ ਦੇ ਕਾਰਨ ਇਲਾਕੇ ਭਰ ਅੰਦਰ ਸ਼ੋਕ ਦੀ ਲਹਿਰ ਦੌੜ ਗਈ, ਜਦਕਿ ਉਨ੍ਹਾਂ ਦੇ ਦੋਸਤ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਉਦਯੋਗਪਤੀ ਅਤੇ ਸਮਾਜਸੇਵਕ ਪ੍ਰਦੀਪ ਸਿੰਗਲਾ ਦੇ ਪੁੱਤਰ ਸਾਹਿਲ ਸਿੰਗਲਾ ਜੋ ਕਿ ਪਠਾਨਕੋਟ ਵਿਖੇ ਬਤੌਰ ਸਿਵਲ ਜੱਜ ਤਾਇਨਾਤ ਸੀ, ਦੀ ਲ਼ੰਘੀ ਰਾਤ ਚੰਡੀਗੜ੍ਹ ਵਿਖੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਗਈ। ਸਾਹਿਲ ਸਿੰਗਲਾ ਨੇ ਕਰੀਬ 3-4 ਸਾਲ ਪਹਿਲਾਂ ਹੀ ਜੱਜ ਬਣੇ ਸਨ। ਉਸ ਦੀ ਮੌਤ ਹੋਣ ਕਾਰਨ ਇਲਾਕੇ ਭਰ 'ਚ ਸ਼ੋਕ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਸਾਹਿਲ ਸਿੰਗਲਾ ਦੀ ਇਸ ਬੇਵਕਤੀ ਮੌਤ 'ਤੇ ਸੇਵਾਮੁਕਤ ਡੀ.ਆਈ.ਜੀ ਪਰਮਜੀਤ ਸਿੰਘ ਗਿੱਲ, ਗਗਨਜੀਤ ਸਿੰਘ ਬਰਨਾਲਾ ਸਾਬਕਾ ਵਿਧਾਇਕ ਧੂਰੀ, ਹਰੀ ਸਿੰਘ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਡਾ. ਏ.ਆਰ. ਸ਼ਰਮਾ ਚੇਅਰਮੈਨ ਰਾਈਸੀਲਾ ਗਰੁੱਪ, ਪੁਰਸ਼ੋਤਮ ਗਰਗ ਕਾਲਾ ਡਾਇਰੈਕਟਰ ਰਾਈਸੀਲਾ ਗਰੁੱਪ ਆਦਿ ਨੇ ਪਰਿਵਾਰ ਨਾਲ ਡੁੱਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

cherry

This news is Edited By cherry