ਲਹਿਰਾ ਹਲਕੇ ਅੰਦਰ ਢੀਂਡਸਾ ਗਰੁੱਪ ਨੂੰ ਝਟਕਾ, ਯੂਥ ਆਗੂ ਗੁਰਲਾਲ ਸਿੰਘ ਸਾਥੀਆਂ ਸਮੇਤ "ਆਪ" ਚ ਸ਼ਾਮਿਲ
Thursday, Apr 03, 2025 - 10:11 PM (IST)

ਲਹਿਰਾਗਾਗਾ (ਗਰਗ):---ਹਲਕਾ ਵਿਧਾਇਕ, ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਅਤੇ ਸਮੁੱਚੇ ਗੋਇਲ ਪਰਿਵਾਰ ਵੱਲੋਂ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕੰਮਾਂ ਅਤੇ ਹਲਕੇ ਪ੍ਰਤੀ ਸਮਰਪਣ ਦੀ ਭਾਵਨਾ ਤੋਂ ਪ੍ਰਭਾਵਿਤ ਹੁੰਦਿਆਂ ਸਾਬਕਾ ਕੌਂਸਲਰ ,ਢੀਂਡਸਾ ਪਰਿਵਾਰ ਦੇ ਅਤਿ ਨਜ਼ਦੀਕੀ ਅਤੇ ਹਲਕੇ ਅੰਦਰ ਵੱਖਰੀ ਪਹਿਚਾਣ ਰੱਖਣ ਵਾਲੇ ਨੌਜਵਾਨ ਆਗੂ ਗੁਰਲਾਲ ਸਿੰਘ ਨੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੀ ਹਾਜਰੀ ਵਿੱਚ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਮੰਤਰੀ ਗੋਇਲ ਨੇ ਗੁਰਲਾਲ ਸਿੰਘ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਉਂਦਿਆਂ ਕਿਹਾ ਕਿ "ਆਮ ਆਦਮੀ ਪਾਰਟੀ" ਹੀ ਇੱਕੋ ਇੱਕ ਅਜਿਹੀ ਪਾਰਟੀ ਹੈ, ਜਿਹੜੀ ਆਪਣੇ ਹਰ ਛੋਟੇ ਵੱਡੇ ਵਲੰਟੀਅਰ, ਆਗੂ ਨੂੰ ਪੂਰਾ ਮਾਣ ਸਤਿਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਹਰ ਨੌਜਵਾਨ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਆਪ ਵਿੱਚ ਸ਼ਾਮਿਲ ਹੋਣ ਉਪਰੰਤ ਗੁਰਲਾਲ ਸਿੰਘ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬੀਬੀ ਭੱਠਲ ਅਤੇ ਢੀਂਡਸਾ ਪਰਿਵਾਰ ਨਾਲ ਜੁੜੇ ਰਹੇ ਹਨ। ਪਰ ਜੋ ਕੰਮ ਪਿਛਲੇ ਤਿੰਨ ਸਾਲਾਂ ਵਿੱਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਹਲਕੇ ਅੰਦਰ ਕੀਤੇ ਗਏ ਹਨ ਉਹ ਇਤਿਹਾਸਕ ਹਨ,ਅਤੇ ਸਮੁੱਚੇ ਗੋਇਲ ਪਰਿਵਾਰ ਵੱਲੋਂ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਕੀਤੀ ਜਾਂਦੀ ਸ਼ਿਰਕਤ ਤੋਂ ਪ੍ਰਭਾਵਿਤ ਹੁੰਦਿਆਂ ਉਹ ਆਪਣੇ ਸਾਥੀਆਂ ਸਮੇਤ "ਆਪ" ਵਿੱਚ ਸ਼ਾਮਿਲ ਹੋਏ ਹਨ।
ਉਨ੍ਹਾਂ ਕਿਹਾ ਕਿ ਬੀਬੀ ਭੱਠਲ ਅਤੇ ਢੀਂਡਸਾ ਪਰਿਵਾਰ ਨੇ ਲਹਿਰਾ ਹਲਕੇ ਦੇ ਪਿਛੜਪਣ ਨੂੰ ਦੂਰ ਕਰਨ ਲਈ ਕੋਈ ਯਤਨ ਨਹੀਂ ਕੀਤੇ, ਇੱਥੋਂ ਤੱਕ ਕਿ ਸਮਰਪਿਤ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਵੀ ਨਹੀਂ ਦਿੱਤਾ,ਜਦੋਂ ਤੋਂ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਲਹਿਰਾ ਹਲਕਾ ਮੰਤਰੀ ਗੋਇਲ ਦੇ ਯਤਨਾਂ ਸਦਕਾ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਿਹੈ, ਲਹਿਰਾਗਾਗਾ ਅੰਦਰ ਡਿੱਚ ਡਰੇਨ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਅੰਡਰਗਰਾਊਂਡ ਪਾਈਪ ਲਾਈਨ ਪਾ ਕੇ ਕਵਰਡ ਕਰਨਾ, ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਕਰੋੜਾਂ ਰੁਪਏ ਦੇ ਅੰਡਰਗਰਾਊਂਡ ਪਾਈਪ ਲਾਈਨ ਅਤੇ ਖਾਲ ਬਣਾਉਣੇ ਅਤੇ ਹੋਰ ਕੰਮਾਂ ਨੂੰ ਇਤਿਹਾਸ ਦੇ ਸੁਨਹਿਰੇ ਪੰਨਿਆਂ ਤੇ ਲਿਖਿਆ ਜਾਵੇਗਾ, ਇਸ ਮੌਕੇ ਉਨ੍ਹਾਂ ਮੰਤਰੀ ਗੋਇਲ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਵੱਧ ਤੋਂ ਵੱਧ ਨੌਜਵਾਨਾ ਨੂੰ ਆਮ ਆਦਮੀ ਪਾਰਟੀ ਨਾਲ ਜੋੜਨਗੇ।ਇਸ ਮੌਕੇ ਮੰਤਰੀ ਬਰਿੰਦਰ ਗੋਇਲ ਦੇ ਬੇਟੇ ਗੌਰਵ ਗੋਇਲ, ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਜੀਵਨ ਕੁਮਾਰ ਰੱਬੜ,ਓਐਸਡੀ ਰਾਕੇਸ ਕੁਮਾਰ ਗੁਪਤਾ, ਰਕੇਸ਼ ਗਰਗ ਵਾਈਸ ਪ੍ਰਧਾਨ ਆੜਤੀ ਐਸੋਸੀਏਸ਼ਨ ਲਹਿਰਾ ਗਾਗਾ, ਦਰਬਾਰਾ ਸਿੰਘ ਹੈਪੀ,ਅਜੇ ਕੁਮਾਰ ਠੋਲੀ, ਆਸ਼ੂ ਕੁਮਾਰ ਪ੍ਰਧਾਨ ਭੱਠਾ ਐਸੋਸੀਏਸ਼ਨ ਲਹਿਰਾਗਾਗਾ, ਜੱਗੀ ਐਮ ਸੀ ਵਾਰਡ ਨੰਬਰ ਅੱਠ ਲਹਿਰਾ, ਤਰਸੇਮ ਕੁਮਾਰ, ਗੁਰਸੇਵਕ ਸਿੰਘ ਪ੍ਰਧਾਨ ਟਰੱਕ ਯੂਨੀਅਨ ਲਹਿਰਾਗਾਗਾ,ਮਾਸਟਰ ਰਮੇਸ਼ ਕੁਮਾਰ,ਕੇਵਲ ਗੋਇਲ, ਅਸ਼ੋਕ ਮਸਤੀ, ਨੰਦ ਲਾਲ ਨੰਦੂ,ਸੁਨੀਲ ਕੁਮਾਰ ਬਬਲੀ ਤੋਂ ਇਲਾਵਾ ਹੋਰ ਪਾਰਟੀ ਦੇ ਵਰਕਰ ,ਆਗੂ ਸਾਹਿਬਾਨ ਹਾਜ਼ਰ ਸਨ।