ਧਰਮਿੰਦਰ ਨੇ ਪੋਤੇ ਦੇ ਵਿਆਹ ਦੀ ਡਾਂਗੋ ਨਹੀਂ ਭੇਜੀ ‘ਭੇਲੀ’, ਪਿੰਡ ਵਾਸੀ ਨਿਰਾਸ਼

Thursday, Jun 22, 2023 - 01:54 PM (IST)

ਧਰਮਿੰਦਰ ਨੇ ਪੋਤੇ ਦੇ ਵਿਆਹ ਦੀ ਡਾਂਗੋ ਨਹੀਂ ਭੇਜੀ ‘ਭੇਲੀ’, ਪਿੰਡ ਵਾਸੀ ਨਿਰਾਸ਼

ਲੁਧਿਆਣਾ (ਮੁੱਲਾਂਪੁਰੀ) : ਹਿੰਦੀ ਫਿਲਮਾਂ ਦੇ ਸਦਾ ਬਹਾਰ ਅਤੇ ਸੁਪਰ ਸਟਾਰ ਹੀ ਮੈਨ ਧਰਮਿੰਦਰ ਦਿਓਲ ਨੇ ਆਪਣੇ ਪੋਤੇ ਕਰਨ ਦਿਓਲ ਸਪੁੱਤਰ ਸੰਨੀ ਦਿਓਲ ਦੀ ਸ਼ਾਦੀ ਲੰਘੇ ਦਿਨੀਂ ਮੁੰਬਈ ’ਚ ਕੀਤੀ ਗਈ। ਇਸ ਸ਼ਾਹੀ ਵਿਆਹ ’ਚ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚੋਂ ਧਰਮਿੰਦਰ ਦੇ ਨੇੜਲੇ ਰਿਸ਼ਤੇਦਾਰ ਸਾਕ ਸਬੰਧੀ ਅਤੇ ਦੋਸਤ ਸ਼ਾਮਲ ਹੋਏ ਸਨ ਪਰ ਜਿਹੜੀ ਧਰਮਿੰਦਰ ਦੀ ਜਨਮ ਭੂਮੀ ਪਿੰਡ ਡਾਂਗੋ ਹੈ, ਉਥੇ ਰਹਿੰਦੇ ਧਰਮਿੰਦਰ ਦੇ ਰਿਸ਼ਤੇਦਾਰ ਨੂੰ ਵਿਆਹ ਦੀਆਂ ਖਬਰਾਂ ਮੀਡੀਆ ਰਾਹੀਂ ਲੱਗੀ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਨਾ ਤਾਂ ਵਿਆਹ ਲਈ ਸੱਦਾ ਪੱਤਰ ਦਿੱਤਾ ਗਿਆ ਅਤੇ ਨਾ ਹੀ ਸ਼ਗਨਾਂ ਦੇ ਲੱਡੂ ਭੇਜੇ ਜਾਣ ਦੀ ਖ਼ਬਰ ਹੈ। ਇਸੇ ਤਰ੍ਹਾਂ ਕਰਮ ਭੂਮੀ ਸਾਹਨੇਵਾਲ ’ਚ ਲੱਡੂ ਜਾਂ ਸੁਨੇਹੇ ਆਏ ਹਨ ਜਾਂ ਨਹੀਂ, ਇਸ ਦੀ ਕੋਈ ਖ਼ਬਰ ਨਹੀਂ ਹੈ।

PunjabKesari

ਪਿੰਡ ਡਾਂਗੋ ਦੇ ਲੋਕ ਆਪਣੇ ਨਗਰ ਦੇ ਧਰਮਿੰਦਰ ਦਿਓਲ ਦਾ ਵੱਡਾ ਮਾਣ ਅਤੇ ਸਤਿਕਾਰ ਕਰਦੇ ਹਨ ਕਿ ਧਰਮਿੰਦਰ ਦਿਓਲ ਨੇ ਸਾਡੇ ਨਗਰ ਦਾ ਨਾਂ ਉੱਚਾ ਕੀਤਾ ਹੈ ਪਰ ਜਦੋਂ ਨਗਰ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਤੋਂ ਵਿਆਹ ਸਬੰਧੀ ਸੱਦਾ ਪੱਤਰ ਜਾਂ ਸ਼ਗਨਾਂ ਦੇ ਲੱਡੂ ਭੇਲੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਪਿੰਡ ਨਾਲ ਉਨ੍ਹਾਂ ਦਾ ਹੁਣ ਜ਼ਿਆਦਾ ਲਗਾਓ ਨਹੀਂ ਕਿਉਂਕਿ ਸਾਂਝੇ ਕਾਰਜ ਲਈ ਨਗਰ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਪਰ ਉਸ ’ਤੇ ਧਰਮਿੰਦਰ ਨੇ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਅਤੇ ਨਾ ਹੀ ਕੋਈ ਗੌਰ ਕੀਤਾ।

ਇਹ ਵੀ ਪੜ੍ਹੋ : ਭਗਵੰਤ ਮਾਨ ਦੀ ਰਹਿਨੁਮਾਈ ਹੇਠ ਸਿੱਖਿਆ ਤੇ ਸਿਹਤ ਦੇ ਖੇਤਰ ’ਚ ਤੇਜ਼ੀ ਨਾਲ ਹੋ ਰਿਹਾ ਹੈ ਸੁਧਾਰ : ਰਮਨ ਅਰੋੜਾ

ਉਸ ਦਿਨ ਤੋਂ ਸਾਡੀ ਉਨ੍ਹਾਂ ਨਾਲ ਕੋਈ ਵਾਰਤਾਲਾਪ ਨਹੀਂ ਹੋਈ ਪਰ ਉਸ ਨੇ ਆਪਣੇ ਰਿਸ਼ਤੇਦਾਰ ਸ. ਬੂਟਾ ਸਿੰਘ ਨੂੰ ਟੈਲੀਫੋਨ ’ਤੇ ਵਿਆਹ ਦੀ ਇਤਲਾਹ ਆਈ ਜ਼ਰੂਰ ਦੱਸੀ ਜਾ ਰਹੀ ਹੈ ਪਰ ਅਸੀਂ ਉਸ ਦੇ ਪੋਤੇ ਦੇ ਵਿਆਹ ਦੇ ਸੱਦੇ ਪੱਤਰ ਜਾਂ ਲੱਡੂਆਂ ਲਈ ਕੋਈ ਆਸਵੰਦ ਨਹੀਂ ਸਨ।। ਚਲੋ ਫਿਰ ਵੀ ਸਾਡੇ ਪਿੰਡ ਦੇ ਪੋਤੇ ਦਾ ਵਿਆਹ ਹੋਇਆ ਹੈ। ਅਸੀਂ ਉਨ੍ਹਾਂ ਨੂੰ ਪੰਚਾਇਤ ਵੱਲੋਂ ਫਿਰ ਵੀ ਢੇਰ ਸਾਰੀਆਂ ਵਧਾਈਆਂ ਭੇਜਦੇ ਹਾਂ। 

ਇਹ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਦੇ ਮਾਮਲੇ 'ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News