ਬਿਆਨਬਾਜ਼ੀ ਤੋਂ ਦੁੱਖੀ ਧਰਮਿੰਦਰ ਨੇ ਜਾਖੜ ਅੱਗੇ ਜੋੜੇ ਹੱਥ
Sunday, May 12, 2019 - 07:04 PM (IST)
![ਬਿਆਨਬਾਜ਼ੀ ਤੋਂ ਦੁੱਖੀ ਧਰਮਿੰਦਰ ਨੇ ਜਾਖੜ ਅੱਗੇ ਜੋੜੇ ਹੱਥ](https://static.jagbani.com/multimedia/2019_5image_19_00_581074809dharmendra.jpg)
ਦੀਨਾਨਗਰ (ਦੀਪਕ ਕੁਮਾਰ) : ਫਿਲਮ ਇੰਡਸਟਰੀ ਛੱਡ ਕੇ ਸਿਆਸਤ 'ਚ ਆਏ ਦਿਓਲ ਪਰਿਵਾਰ ਨੂੰ ਇੰਝ ਜਾਪ ਰਿਹੈ ਜਿਵੇਂ ਸਿਆਸਤ ਰਾਸ ਨਹੀਂ ਆ ਰਹੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਲੋਂ ਸੰਨੀ ਦਿਓਲ ਅਤੇ ਧਰਮਿੰਦਰ ਖਿਲਾਫ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ 'ਤੇ ਧਰਮਿੰਦਰ ਨੇ ਹੱਥ ਜੋੜ ਦਿੱਤੇ ਹਨ। ਉਨ੍ਹਾਂ ਦਾ ਵਿਰੋਧੀਆਂ ਦੇ ਕਿਸੇ ਵੀ ਬਿਆਨ ਦਾ ਜਵਾਬ ਦੇਣ ਤੋਂ ਇਨਕਾਰ ਕਰਦੇ ਹੋਏ ਇਹ ਕਿਹਾ ਹੈ ਕਿ ਉਹ ਕੰਮ ਕਰਨ ਆਏ ਹਨ ਬਹਿਸ ਕਰਨ ਨਹੀਂ। ਧਰਮਿੰਦਰ ਮੁਤਾਬਕ ਉਹ ਬਿਆਨਬਾਜ਼ੀ ਨਹੀਂ ਸਗੋਂ ਕੰਮ 'ਚ ਵਿਸ਼ਵਾਸ ਰੱਖਦੇ ਹਨ।
ਕਾਂਗਰਸੀ ਲੀਡਰਾਂ ਅਤੇ ਜਾਖੜ ਪਰਿਵਾਰ ਦਾ ਨਜ਼ਦੀਕੀ ਹੋਣ ਦਾ ਖੁਲਾਸਾ ਕਰਨ ਦੇ ਬਾਵਜੂਦ ਕੀਤੇ ਜਾ ਰਹੇ ਸਿਆਸੀ ਹਮਲੇ ਤੋਂ ਸੰਨੀ ਦਿਓਲ ਅਤੇ ਧਰਮਿੰਦਰ ਪ੍ਰੇਸ਼ਾਨ ਹਨ। ਸ਼ਾਇਦ ਉਹ ਇਹ ਭੁੱਲ ਰਹੇ ਹਨ ਕਿ ਇਨ੍ਹਾਂ ਚੋਣਾਂ 'ਚ ਮੋਦੀ ਦੀ ਕੁਰਸੀ ਅਤੇ ਰਾਹੁਲ ਗਾਂਧੀ ਦਾ ਸਿਆਸੀ ਭਵਿੱਖ ਦਾਅ 'ਤੇ ਲੱਗਾ ਹੈ, ਸੋ ਫ੍ਰੈਂਡਲੀ ਮੈਚ ਦੀ ਉਮੀਦ ਕਰਨਾ ਗਲਤੀ ਵੀ ਸਾਬਿਤ ਹੋ ਸਕਦੀ ਹੈ।