ਭੇਤਭਰੀ ਹਾਲਤ ''ਚ ਨਹਿਰ ਕਿਨਾਰਿਓਂ ਵਿਅਕਤੀ ਦੀ ਲਾਸ਼ ਮਿਲੀ
Wednesday, May 08, 2019 - 10:49 AM (IST)

ਧਾਰੀਵਾਲ (ਖੋਸਲਾ/ਬਲਬੀਰ) : ਸ਼ਹਿਰ ਧਾਰੀਵਾਲ 'ਚੋਂ ਲੰਘਦੀ ਨਹਿਰ ਦੇ ਕਿਨਾਰੇ ਗੁੱਜਰਾਂ ਦੇ ਕੁਲ ਨੇੜੇ ਇਕ ਵਿਅਕਤੀ ਦੀ ਸ਼ੱਕੀ ਹਾਲਤ 'ਚ ਪੁਲਸ ਨੇ ਲਾਸ਼ ਬਰਾਮਦ ਕੀਤੀ। ਜਾਣਕਾਰੀ ਅਨੁਸਾਰ ਨਹਿਰ ਕਿਨਾਰੇ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਥਾਣਾ ਧਾਰੀਵਾਲ ਦੀ ਪੁਲਸ ਨੂੰ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਉਸਦੀ ਲੋਕਾਂ ਕੋਲੋਂ ਪਛਾਣ ਕਰਵਾਈ ਤਾਂ ਲਾਸ਼ ਦੀ ਪਛਾਣ ਜੀਵਨ ਮਸੀਹ ਪੁੱਤਰ ਸਲਾਮਤ ਮਸੀਹ ਵਾਸੀ ਪੁਰਾਣਾ ਧਾਰੀਵਾਲ ਵਜੋਂ ਹੋਈ। ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੀਵਨ ਮਸੀਹ ਦੇ ਪਿਤਾ ਸਲਾਮਤ ਮਸੀਹ ਦੇ ਬਿਆਨਾਂ ਅਨੁਸਾਰ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।