ਯੂਕ੍ਰੇਨ 'ਚ ਫਸਿਆ ਧਮਾਈ ਦਾ ਨੌਜਵਾਨ ਘਰ ਪਰਤਿਆ
Saturday, Mar 05, 2022 - 12:56 AM (IST)
ਗੜ੍ਹਸੰਕਰ (ਸ਼ੋਰੀ)- ਇੱਥੋ ਦੇ ਪਿੰਡ ਧਮਾਈ ਦਾ ਇਕ ਨੌਜਵਾਨ ਜੋ ਯੂਕ੍ਰੇਨ 'ਚ ਫਸ ਗਿਆ ਸੀ ਅੱਜ ਆਪਣੇ ਘਰ ਪਰਤ ਆਇਆ। ਤਰਨਵੀਰ ਸਿੰਘ ਪੁੱਤਰ ਜਸਵਿੰਦਰ ਸਿੰਘ ਸੁੱਕਰਵਾਰ ਸ਼ਾਮ ਨੂੰ ਜਦ ਪਿੰਡ ਪਹੰਚਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿਚ ਖੁਸੀ ਦਾ ਮਾਹੌਲ ਸੀ। ਤਰਨਵੀਰ ਸਿੰਘ ਦਾ ਘਰ ਪਹੁੰਚਣ ਤੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਫੁੱਲਾਂ ਦੇ ਹਾਰ ਪਾਏ ਗਏ। ਤਰਨਵੀਰ ਸਿੰਘ ਜੋ ਕਿ ਖਾਰਕੀਵ ਯੂਨੀਵਰਸਿਟੀ ਖਾਰਕੀਵ ਵਿਚ ਐੱਮ.ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਗਿਆ ਸੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਖਾਰਕੀਵ ਦੇ ਮੈਟਰੋ ਸਟੇਸਨ ‘ਤੇ ਬੰਕਰ ਵਿਚ ਸੱਤ ਅੱਠ ਦਿਨ ਰਿਹਾ।
ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ
ਇਸ ਉਪਰੰਤ ਉਹ ਆਪਣੇ ਸਾਥੀਆਂ ਸਮੇਤ ਹੰਗਰੀ ਦੇ ਬਾਰਡਰ ਤੱਕ ਪਹੁੰਚਿਆ, ਜਿਥੋਂ ਉਸ ਨੂੰ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸਨ ਗੰਗਾ ਤਹਿਤ ਭਾਰਤ ਪਹੁੰਚਾਇਆ ਗਿਆ। ਤਰਨਵੀਰ ਸਿੰਘ ਨੇ ਦੱਸਿਆ ਕਿ ਯੂਕ੍ਰੇਨ ਦੇ ਹਾਲਾਤ ਬਹੁਤ ਮਾੜੇ ਹਨ ਜਿੱਥੇ ਲਗਾਤਾਰ ਬੰਬਾਰੀ ਹੋ ਰਹੀ ਹੈ। ਉਸ ਨੇ ਦੱਸਿਆ ਕਿ ਭਾਰਤੀ ਅੰਬੈਸੀ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਉਸ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਖਾਰਕੀਵ ਸਹਿਰ ਤੋਂ 10-12 ਕਿਲੋਮੀਟਰ ਦੂਰ ਪੈਦਲ ਲੈ ਜਾਇਆ ਜਾ ਰਿਹਾ ਹੈ ਤਾਂ ਕਿ ਉਹ ਉੱਥੇ ਸੁਰੱਖਿਅਤ ਰਹਿ ਸਕਣ ਕਿਉਂਕਿ ਰੂਸੀ ਫੌਜ ਵੱਲੋਂ ਸਹਿਰਾਂ ‘ਤੇ ਬੰਬ ਸੁੱਟੇ ਜਾ ਰਹੇ ਹਨ। ਦਸੱਣਯੋਗ ਹੈ ਕਿ ਤਰਨਵੀਰ ਸਿੰਘ ਪਿਛਲੇ ਪੰਜ ਸਾਲ ਤੋਂ ਯੂਕਰੇਨ ਵਿਚ ਐੱਮ. ਬੀ ਬੀ. ਐੱਸ. ਦੀ ਪੜ੍ਹਾਈ ਕਰ ਰਿਹਾ ਸੀ।
ਇਹ ਖ਼ਬਰ ਪੜ੍ਹੋ- PAK v AUS : ਪਹਿਲੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 245/1
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।