DGGI ਲੁਧਿਆਣਾ ਨੇ ਟੈਕਸ ਚੋਰੀ ਰੈਕੇਟ ’ਚ ਸ਼ਾਮਲ ਕਈ ਫਰਮਾਂ ’ਤੇ ਕੀਤੀ ਕਾਰਵਾਈ
Tuesday, Jun 06, 2023 - 10:55 PM (IST)
ਲੁਧਿਆਣਾ (ਸੇਠੀ)-ਡਾਇਰੈਕਟੋਰੇਟ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਨੇ ਨੋਇਡਾ ਪੁਲਸ ਵੱਲੋਂ 15000 ਕਰੋੜ ਰੁਪਏ ਦੇ ਜੀ. ਐੱਸ. ਟੀ. ਚੋਰੀ ਮਾਮਲੇ ’ਤੇ ਅਗਲੀ ਕਾਰਵਾਈ ਕੀਤੀ। ਦੱਸ ਦਿੱਤਾ ਜਾਵੇ ਕਿ ਪੁਲਸ ਦਾ ਭਾਂਡਾ ਭੰਨਿਆ ਸੀ, ਜਿਸ ਲੜੀ ਤਹਿਤ ਵਿਭਾਗ ਕਾਰਵਾਈ ਕਰ ਰਿਹਾ ਹੈ, ਜਿਸ ਵਿਚ 3000 ਤੋਂ ਵੱਧ ਸ਼ੱਕੀ ਫਰਮਾਂ, ਧੋਖਾਦੇਹੀ ਨਾਲ ਇਨਪੁੱਟ ਟੈਕਸ ਕ੍ਰੈਡਿਟ ਪ੍ਰਾਪਤ ਕਰ ਰਹੀਆਂ ਸਨ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਵਾਪਸ ਭੇਜੇ ਜਾ ਰਹੇ ਪੰਜਾਬੀਆਂ ਦੇ ਮਸਲੇ ਸਬੰਧੀ ਮੰਤਰੀ ਧਾਲੀਵਾਲ ਨੇ ਕੇਂਦਰ ਨੂੰ ਲਿਖਿਆ ਪੱਤਰ
ਕੇਂਦਰ ਸਰਕਾਰ ਨੇ ਡਾਇਰੈਕਟੋਰੇਟ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਮੁੱਖ ਦਫਤਰ ਨੂੰ ਨੋਡਲ ਏਜੰਸੀ ਦੇ ਰੂਪ ’ਚ ਨਿਯੁਕਤ ਕੀਤਾ ਹੈ, ਜਿਸ ਦਾ ਮਕਸਦ ਕਈ ਵੱਖ-ਵੱਖ ਟੈਕਸ ਏਜੰਸੀਆਂ ਨਾਲ ਤਾਲਮੇਲ, ਸਪਲਾਈ ਚੇਨ ਦਾ ਵਿਸ਼ਲੇਸ਼ਣ ਅਤੇ ਫਰਜ਼ੀ ਫਰਮਾਂ ਨੂੰ ਕੈਂਸਲ ਕਰਨ ਅਤੇ ਸਰਕਾਰੀ ਬਕਾਇਆਂ ਦੀ ਵਸੂਲੀ ਸਮੇਤ ਕਾਰਵਾਈ ਸ਼ੁਰੂ ਕਰਨਾ ਹੈ।
ਇਹ ਖ਼ਬਰ ਵੀ ਪੜ੍ਹੋ : ਮੀਂਹ ਤੇ ਜ਼ਬਰਦਸਤ ਗੜੇਮਾਰੀ ਨੇ ਜਨ-ਜੀਵਨ ਕੀਤਾ ਪ੍ਰਭਾਵਿਤ, ਸੜਕਾਂ ’ਤੇ ਵਿਛੀ ਬਰਫ ਦੀ ਚਾਦਰ (ਵੀਡੀਓ)
ਇਹ ਕਾਰਵਾਈ ਡੀ. ਜੀ. ਜੀ. ਆਈ. ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਦੇ ਮਾਰਗਦਰਸ਼ਨ ’ਚ ਡੀ. ਜੀ. ਜੀ. ਆਈ. ਦੇ ਸਾਰੇ ਜ਼ੋਨਲ ਯੂਨਿਟਾਂ ਵੱਲੋਂ ਫਰਜ਼ੀ ਬਿਲਿੰਗ ਰੈਕੇਟ ’ਚ ਸ਼ਾਮਲ ਸੰਸਥਾਵਾਂ ਖਿਲਾਫ਼ ਫ਼ਰਜ਼ੀ ਫਰਮਾਂ ਦੀ ਪਛਾਣ ਕਰਨ ਅਤੇ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ਼ ਇਕ ‘ਅਖਿਲ ਭਾਰਤੀ ਵਿਸ਼ੇਸ਼ ਮੁਹਿੰਮ’ ਸ਼ੁਰੂ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵਾਈਸ ਚਾਂਸਲਰ (ਵੀਡੀਓ)
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡੀ. ਜੀ. ਜੀ. ਆਈ. ਲੁਧਿਆਣਾ ਜ਼ੋਨਲ ਯੂਨਿਟ ਨੇ ਇਸ ਟੈਕਸ ਚੋਰ ਰੈਕੇਟ ’ਚ ਸ਼ਾਮਲ ਕਈ ਅਜਿਹੇ ਯੂਨਿਟਾਂ ਦੀ ਪਛਾਣ ਕੀਤੀ ਹੈ ਅਤੇ ਅੱਜ ਪੰਜਾਬ ਭਰ ’ਚ 20 ਵੱਖ-ਵੱਖ ਥਾਵਾਂ ’ਤੇ ਇਕ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ, ਜਿਸ ’ਚ ਸੈਂਟਰਲ ਜੀ. ਐੱਸ. ਟੀ. ਦੇ 60 ਤੋਂ ਵੱਧ ਅਧਿਕਾਰੀ ਫੀਲਡ ’ਚ ਹਨ। ਇੰਸਪੈਕਸ਼ਨ ਦੌਰਾਨ ਅਧਿਕਾਰੀਆਂ ਨੇ ਕਈ ਫਰਮਾਂ ਵਿਚ ਟੈਕਸ ਚੋਰੀ ਦਾ ਪਤਾ ਲਗਾਇਆ ਹੈ ਅਤੇ ਹੁਣ ਤੱਕ ਕਰੋੜਾਂ ਦੀ ਕਰ ਚੋਰੀ ਵਸੂਲੀ ਹੈ। ਅਧਿਕਾਰੀਆਂ ਵੱਲੋਂ ਅਗਲੀ ਜਾਂਚ ਵੀ ਜਾਰੀ ਹੈ।