ਵਿਧਾਇਕ ਭੁੱਲਰ ਵੱਲੋਂ ਪਿੰਡ ਕਲਸ ਦੇ ਵਿਕਾਸ ਕਾਰਜਾਂ ਲਈ 8 ਲੱਖ ਦਾ ਚੈੱਕ ਭੇਟ

01/23/2018 2:24:34 PM

ਭਿੱਖੀਵਿੰਡ/ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਨਹੀ ਦਿੱਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਬੀ. ਡੀ. ਪੀ. ਓ. ਲਾਲ ਸਿੰਘ ਵਲਟੋਹਾ ਨੇ ਪਿੰਡ ਕਲਸ ਦੇ ਸਰਪੰਚ ਮੇਜਰ ਸਿੰਘ ਨੂੰ ਵਿਕਾਸ ਕਾਰਜਾਂ ਲਈ 8 ਲੱਖ ਰੁਪਏ ਦਾ ਚੈੱਕ ਭੇਟ ਕਰਨ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਵੀ ਪਿੰਡ ਵਿਕਾਸ ਕਾਰਜਾਂ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਪਿੰਡਾਂ ਅੰਦਰ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਲਈ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ। ਭੁੱਲਰ ਨੇ ਕਿਹਾ ਕਿ ਇਹ ਸੂਹਲਤਾਂ ਹਲਕੇ 'ਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਭੇਦਭਾਵ ਦੇ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਅੰਮ੍ਰਿਤਬੀਰ ਸਿੰਘ ਆਸਲ, ਰਾਜ ਸਿੰਘ ਪੱਤੂ, ਸਾਰਜ ਸਿੰਘ ਦਾਸੂਵਾਲ, ਧਰਮਬੀਰ ਸਿੰਘ ਉਧੋਕੇ, ਰਵੀ ਬਾਸਰਕੇ, ਜੱਸ ਵਾਂ, ਰਾਜਾ ਮਾਹਨਕੇ, ਗੁਰਲਾਲ ਸਿੰਘ ਪਲੋਪੱਤੀ, ਕਰਨਬੀਰ ਸਿੰਘ ਪਲੋਪੱਤੀ, ਸੁੱਖ ਮਹਿਮੂਦਪੁਰਾ, ਪ੍ਰਧਾਨ ਹਰਚੰਦ ਸਿੰਘ, ਸੁਰਿੰਦਰ ਕਲਸ, ਸਰਦੂਲ ਸਿੰਘ ਕਲਸ, ਜੋਗਿੰਦਰ ਸਿੰਘ ਕਲਸ, ਲਖਬੀਰ ਸਿੰਘ ਕਲਸ, ਬਲਬੀਰ ਚੱਠੂ, ਹਰਬੰਸ ਸਿੰਘ ਕਲਸ, ਮਹਾਬੀਰ ਸਿੰਘ ਕਲਸ, ਜਗਜੀਤ ਸਿੰਘ, ਚਰਨ ਸਿੰਘ ਕਲਸ ਆਦਿ ਹਾਜ਼ਰ ਸਨ।


Related News