ਵਾਰਡ ਨੰਬਰ-51 ਦੇ ਵਿਕਾਸ ਕੰਮ ਲਈ 8 ਲੱਖ ਦਾ ਫੰਡ ਜਾਰੀ
Saturday, Jul 28, 2018 - 04:47 PM (IST)
ਜਲੰਧਰ (ਸੋਨੂੰ)— ਇਥੋਂ ਦੇ ਪੱਕਾ ਬਾਗ ਵਾਰਡ ਨੰਬਰ-51 'ਚ ਸੜਕ ਨਿਰਮਾਣ ਲਈ 8 ਲੱਖ ਦਾ ਫੰਡ ਜਾਰੀ ਕੀਤਾ ਗਿਆ ਹੈ।

ਇਸ ਕੰਮ ਦਾ ਉਦਘਾਟਨ ਸ਼੍ਰੀ ਵਿਜੇ ਚੋਪੜਾ ਦੀ ਮੌਜੂਦਗੀ 'ਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਮੇਅਰ ਜਗਦੀਸ਼ ਰਾਜਾ ਅਤੇ ਵਿਧਾਇਕ ਰਾਜਿੰਦਰ ਬੇਰੀ ਆਦਿ ਨੇ ਕੀਤਾ, ਜਿਸ ਦੌਰਾਨ ਵਾਰਡ ਦੀ ਕੌਂਸਲਰ ਰਾਧਿਕਾ ਪਾਠਕ ਵੀ ਖਾਸ ਤੌਰ 'ਤੇ ਮੌਜੂਦ ਸੀ। ਕੌਂਸਲਰ ਰਾਧਿਕਾ ਪਾਠਕ ਨੇ ਦੱਸਿਆ ਕਿ ਸੰਸਦ ਮੈਂਬਰ ਵੱਲੋਂ ਦਿੱਤੀ ਗਈ 8 ਲੱਖ ਰੁਪਏ ਦੀ ਗਰਾਂਟ ਨਾਲ ਇਨ੍ਹਾਂ ਗਲੀਆਂ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ।
ਉਦਘਾਟਨ ਸਮਾਗਮ ਦੌਰਾਨ ਕੌਂਸਲਰ ਪਤੀ ਅਨੂਪ ਪਾਠਕ, ਜੋਗਿੰਦਰ ਕ੍ਰਿਸ਼ਨ ਸ਼ਰਮਾ, ਵਰਿੰਦਰ ਸ਼ਰਮਾ, ਸੁਨੀਲ ਬਾਲੀ ਲੰਬੜਦਾਰ, ਹਰੀਸ਼ ਅਰੋੜਾ, ਟਿੰਕੂ ਆਨੰਦ, ਅਮਿਤ ਸਹਿਗਲ, ਕਾਕਾ ਛਾਬੜਾ, ਨਰਬੀਰ ਸਿੰਘ, ਅਸ਼ੋਕ ਸੋਤਿਆ, ਭਰਤ ਅਰੋੜਾ, ਮੱਟੂ ਸ਼ਰਮਾ, ਅਸ਼ੋਕ ਖੰਨਾ, ਯੋਗੇਸ਼ ਸੂਰੀ, ਪ੍ਰਵੀਨ ਕੋਹਲੀ, ਰਾਹੁਲ, ਸ਼ਿਵਮ, ਸੰਜੀਵ ਸ਼ਰਮਾ ਅਤੇ ਰਾਜਕੁਮਾਰ ਰਾਜੂ ਵੀ ਮੌਜੂਦ ਸਨ। ਸੰਸਦ ਮੈਂਬਰ ਸੰਤੋਖ ਚੌਧਰੀ ਨੇ ਭਵਿੱਖ 'ਚ ਵੀ ਇਸ ਖੇਤਰ 'ਚ ਵਿਕਾਸ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
