ਇਕ ਪਾਸੇ ''ਸਵੱਛਤਾ'' ਅਭਿਆਨ ਦੂਜੇ ਪਾਸੇ ਇਹ ਹਾਲ

10/15/2017 12:02:53 AM

ਆਨੰਦ ਨਗਰੀ 'ਚ ਸਫਾਈ ਵਿਵਸਥਾ ਦਾ ਨਿਕਲਿਆ ਜਨਾਜ਼ਾ  
ਅਬੋਹਰ(ਸੁਨੀਲ)—ਇਕ ਪਾਸੇ 'ਸਵੱਛਤਾ' ਅਭਿਆਨ ਚਲਾਉਣ ਦਾ ਦਾਅਵਾ ਕਰਦੇ ਹੋਏ ਸਾਰਿਆਂ ਨੂੰ ਸਵੱਛਤਾ ਦੀ ਸਹੁੰ ਚੁੱਕਾਈ ਜਾ ਰਹੀ ਹੈ ਪਰ ਨਗਰ ਕੌਂਸਲ ਖੁਦ ਇਸ ਅਭਿਆਨ ਪ੍ਰਤੀ ਗੰਭੀਰ ਨਜ਼ਰ ਨਹੀਂ ਆ ਰਹੀ । ਜਿਸਦੇ ਸਬੂਤ ਸ਼ਹਿਰ ਦੇ ਕਈ ਵਾਰਡਾਂ ਵਿਚ ਦੇਖਣ ਨੂੰ ਮਿਲ ਰਹੇ ਹਨ। ਜਿਸਦੇ ਹੇਠ ਆਨੰਦ ਨਗਰੀ ਦੀ ਹਾਲਤ ਸਾਹਮਣੇ ਆਈ ਹੈ। ਜਿੱਥੇ ਪਿਛਲੇ ਕਈ ਮਹੀਨੀਆਂ ਤੋਂ ਸਫਾਈ ਵਿਵਸਥਾ ਦਾ ਜਨਾਜ਼ਾ ਨਿਕਲਿਆ ਹੋਇਆ ਹੈ, ਖਾਸਕਰ ਆਨੰਦ ਨਗਰੀ ਵਾਸੀ ਇਕ ਤਰ੍ਹਾਂ ਤੋਂ ਨਰਕ ਦਾ ਜੀਵਨ ਜੀਉਣ 'ਤੇ ਮਜਬੂਰ ਹੈ। 
ਕੀ ਕਹਿਣਾ ਹੈ ਵਾਰਡ ਕੌਂਸਲਰ ਦਾ
ਵਾਰਡ ਕੌਂਸਲਰ ਸ਼੍ਰੀਮਤੀ ਮੰਜੂ ਕੱਕੜ ਦਾ ਵੀ ਇਹ ਕਹਿਣਾ ਹੈ ਕਿ ਨਗਰ ਕੌਂਸਲ 'ਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਨਗਰ ਕੌਂਸਲ ਵੱਲੋਂ ਉਨ੍ਹਾਂ ਦੇ ਵਾਰਡ ਵਿਚ ਸਫਾਈ ਮੁਲਾਜ਼ਮ ਉਪਲੱਬਧ ਨਹੀਂ ਕਰਵਾਏ ਜਾ ਰਹੇ ਹਨ, ਹਾਲਾਂਕਿ ਉਹ ਇਸ ਬਾਬਤ ਕਈ ਵਾਰ ਫਰਿਆਦ ਕਰ ਚੁੱਕੀ ਹੈ ਪਰ ਕਿਸੇ 'ਤੇ ਵੀ ਕੋਈ ਅਸਰ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਸਾਡੇ ਸਮਰਥਨ ਨਾਲ ਹੀ ਨਗਰ ਕੌਂਸਲ ਵਿਚ ਬੋਰਡ ਬਣਿਆ ਹੋਇਆ ਹੈ ਪਰ ਬਾਵਜੂਦ ਇਸਦੇ ਜਾਣਬੁੱਝ ਕੇ ਸ਼ੌਲੀ ਗਰੁੱਪ ਦੇ ਕੌਂਸਲਰਾਂ ਨੂੰ ਖੁੱਡੇ ਲਾਈਨ ਲਾਇਆ ਜਾ ਰਿਹਾ ਹੈ। ਉਹ ਪ੍ਰਾਈਵੇਟ ਮੁਲਾਜ਼ਮ ਤੋਂ ਵਾਰਡ ਦੀ ਸਫਾਈ ਕਰਵਾਉਂਦੇ ਹਨ ਅਤੇ ਆਪਣੀ ਤਨਖਾਹ 'ਚੋਂ ਹੀ ਉਸਨੂੰ ਪੈਸੇ ਦੇ ਰਹੇ ਹਨ।
ਇਸ ਲਈ ਸਮੱਸਿਆ ਗੰਭੀਰ ਹੁੰਦੇ ਦੇਖ ਹੁਣ ਉਹ ਪ੍ਰਾਈਵੇਟ ਮੁਲਾਜ਼ਮਾਂ ਦੀ ਗਿਣਤੀ ਵਧਾ ਰਹੀ ਹੈ। ਕੌਂਸਲਰ ਨੇ ਮੰਨਿਆ ਕਿ ਵਾਰਡ ਵਿਚ ਸਫਾਈ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਅਤੇ ਲੋਕਾਂ ਦਾ ਗੁੱਸਾ ਜਾਇਜ਼ ਹੈ ਪਰ ਉਹ ਵੀ ਹੁਣ ਕੀ ਕਰੇ।
ਕੀ ਕਹਿੰਦੇ ਨੇ ਵਿਜੈ ਜਿੰਦਲ 
ਇਸ ਸਮੱਸਿਆ ਬਾਬਤ ਕਾਰਜਕਾਰੀ ਅਧਿਕਾਰੀ ਵਿਜੈ ਜਿੰਦਲ ਨਾਲ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਰੇ ਕੌਂਸਲਰਾਂ ਨੂੰ ਦੋ ਤਿੰਨ ਦਿਨ ਵਿਚ 3-3 ਸਫਾਈ ਕਰਮੀ ਦੇ ਦਿੱਤੇ ਜਾਣਗੇ। ਕੌਂਸਲਰ ਨੇ ਮੰਗ ਕੀਤੀ ਹੈ ਕਿ ਸ਼ਹਿਰ 'ਚ ਸਫਾਈ ਮੁਲਾਜ਼ਮ ਕਿੱਥੇ -ਕਿੱਥੇ ਨਿਯੁਕਤ ਹਨ। ਇਸਦੀ ਲਿਸਟ ਉਨ੍ਹਾਂ ਦੇ ਨਾਂਵਾਂ ਨਾਲ ਜਨਤਕ ਕੀਤੀ ਜਾਵੇ ਤਾਕਿ ਪਤਾ ਲਗੇ ਕਿ ਆਖਿਰਕਾਰ ਸਫਾਈ ਮੁਲਾਜ਼ਮ ਕਿਥੇ ਕੰਮ ਕਰ ਰਹੇ ਹਨ। ਕੌਂਸਲਰ ਨੇ ਕਿਹਾ ਕਿ ਮੁੱਦਾ ਗੰਭੀਰ ਇਸ ਲਈ ਹੈ ਕਿ ਇਕ ਪਾਸੇ ਤਾਂ 'ਸਵੱਛਤਾ' ਅਭਿਆਨ ਚਲਾ ਕੇ ਸਵੱਛਤਾ ਦੀ ਸਹੁੰ ਚੁੱਕਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਵਾਰਡਾਂ 'ਚ ਸਫਾਈ ਮੁਲਾਜ਼ਮ ਉਪਲਬਧ ਨਹੀਂ ਕਰਵਾਏ ਜਾ ਰਹੇ। ਅਜਿਹੇ ਵਿਚ 'ਸਵੱਛਤਾ' ਅਭਿਆਨ ਪ੍ਰਤੀ ਗੰਭੀਰਤਾ 'ਤੇ ਆਪਣੇ ਆਪ ਗ੍ਰਹਿਣ ਲੱਗ ਜਾਂਦਾ ਹੈ। ਖਾਸ ਕਰ ਦੀਵਾਲੀ ਸਮੇਂ ਜਦ ਲੋਕ ਆਪਣੇ ਘਰਾਂ ਦੀ ਸਫਾਈ ਕਰ ਰਹੇ ਹਨ ਪਰ ਘਰਾਂ ਦੇ ਬਾਹਰ ਕੂੜੇ ਦੇ ਢੇਰ ਲੱਗੇ ਹੋਏ ਹਨ। ਕੌਂਸਲਰ ਦਾ ਕਹਿਣਾ ਹੈ ਕਿ ਵਾਰਡ ਵੀ ਉਨ੍ਹਾਂ ਦਾ ਘਰ ਹੈ ਪਰ ਇਸ ਘਰ 'ਚ ਜੇਕਰ ਹਰ ਪਾਸੇ ਗੰਦਗੀ ਫੈਲੀ ਹੋਈ ਹੈ ਤਾਂ ਅਜਿਹੇ ਵਿਚ ਹੋਰ ਕੀ ਵਿਕਾਸ ਕਰੀਏ, ਸਫਾਈ ਤਾਂ ਹੋ ਨਹੀਂ ਰਹੀ।


Related News