ਦੇਵ ਖਰੌੜ ਤੇ ਜਪਜੀ ਖਹਿਰਾ ਮੋਗਾ ਦੇ ਵਿਸ਼ਾਲ ਰੋਡ ਸ਼ੋਅ ਦਾ ਬਣੇ ਹਿੱਸਾ, ਕਿਹਾ- ਜੇਕਰ ਸਰਕਾਰ ਟੱਸ ਤੋਂ ਮੱਸ ਨਾ ਹੋਈ ਤਾਂ...

09/24/2020 3:34:04 PM

ਮੋਗਾ (ਗੋਪੀ) - ਪੰਜਾਬੀ ਫ਼ਿਲਮ ਅਦਾਕਾਰਾ ਜਪਜੀ ਖਹਿਰਾ ਤੇ ਦੇਵ ਖਰੌੜ ਦਾ ਆਮ ਆਦਮੀ ਪਾਰਟੀ ਨਾਲ ਮਿਲ ਕੇ ਕਿਸਾਨਾਂ ਦੇ ਹੱਕ ਵਿਚ ਰੋਡ ਸ਼ੋਅ ਕੀਤਾ। ਇਸ ਦੌਰਾਨ ਜਪਜੀ ਖਹਿਰਾ ਤੇ ਦੇਵ ਖਰੌੜ ਨੇ ਕਿਹਾ ਹੈ ਕਿ ਅਸੀਂ ਕਿਸੇ ਪਾਰਟੀ ਨਾਲ ਸਬੰਧਿਤ ਨਹੀਂ ਹਾਂ। ਕਿਸਾਨ ਦੇ ਧੀ-ਪੁੱਤਰ ਹੁੰਦੇ ਹੋਏ ਹੀ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹਾਂ।
PunjabKesari
ਅੱਜ ਆਮ ਆਦਮੀ ਪਾਰਟੀ ਵਲੋਂ ਮੋਗਾ ਵਿਚ ਕਾਰ ਤੇ ਮੋਟਰਸਾਈਕਲ ਲੈ ਕੇ ਕਿਸਾਨਾਂ ਦੇ ਹੱਕ ਵਿਚ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ। ਫ਼ਿਲਮੀ ਅਦਾਕਾਰ ਦੇਵ ਖਰੌੜ ਤੇ ਅਦਾਕਾਰਾ ਜਪਜੀ ਖਹਿਰਾ ਵੀ ਇਸ ਰੋਡ ਸ਼ੋਅ ਦਾ ਹਿੱਸਾ ਬਣੇ ਅਤੇ ਲੋਕਾਂ ਨੂੰ ਕੱਲ੍ਹ ਦੇ ਬੰਦ ਨੂੰ ਲੈ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ।
PunjabKesari
ਜਾਣਕਾਰੀ ਦਿੰਦੇ ਹੋਏ ਜਪਜੀ ਖਹਿਰਾ ਤੇ ਦੇਵ ਖਰੌੜ ਨੇ ਦੱਸਿਆ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਤੋਂ ਉੱਪਰ ਹੋ ਕੇ ਇਕ ਕਿਸਾਨ ਦੇ ਬੇਟੇ ਹੋਣ ਦੇ ਨਾਅਤੇ ਅੱਜ ਲੋਕਾਂ ਨੂੰ ਅਪੀਲ ਕਰਨ ਆਏ ਹਾਂ ਕਿ ਕੱਲ੍ਹ ਦੇ ਬੰਦ ਨੂੰ ਲੈ ਕੇ ਕਿਸਾਨਾਂ ਦਾ ਸਾਥ ਦੇਣ।
PunjabKesari
ਉਨ੍ਹਾਂ ਨੇ ਕਿਹਾ ਇੰਨੇ ਸ਼ੰਘਰਸ਼ ਦੇ ਬਾਵਜੂਦ ਵੀ ਸਰਕਾਰ ਨੇ ਟਸ ਤੋਂ ਮਸ ਨਹੀਂ ਕੀਤੀ ਪਰ ਅਸੀਂ ਸ਼ੰਘਰਸ਼ ਜਾਰੀ ਰੱਖ ਕੇ ਇਹ ਆਰਡੀਨੈਂਸ ਬਿੱਲ ਨੂੰ ਰੁਕਵਾਂਗੇ। ਜਪਜੀ ਖਹਿਰਾ ਨੇ ਕਿਹਾ ਕਿ ਸਰਕਾਰ ਇਹ ਆਰਡੀਨੈਂਸ ਜਲਦ ਤੋਂ ਜਲਦ ਰੱਦ ਕਰੇ ਕਿਉਂਕਿ ਸਰਕਾਰ ਸਾਡੇ ਵਲੋਂ ਚੁਣੀ ਜਾਂਦੀ ਹੈ ਤੇ ਜੇਕਰ ਸਰਕਾਰ ਹੀ ਸਾਡੀ ਗੱਲ ਨਹੀਂ ਸੁਣੇਗੀ ਤਾਂ ਅਜਿਹੀ ਸਰਕਾਰ ਦਾ ਕੀ ਫਾਇਦਾ ਹੈ।
PunjabKesari


sunita

Content Editor

Related News