ਕਿਡਨੀਆਂ ਫੇਲ੍ਹ ਹੋਣ ਦੇ ਬਾਵਜੂਦ ਬੁਲੰਦੀਆਂ ਦੇ ਮੁਕਾਮ ’ਤੇ ਪਹੁੰਚੀ ਟਾਂਡਾ ਦੀ ਧੀ, ਉਹ ਕਰ ਵਿਖਾਇਆ ਜੋ ਸੋਚਿਆ ਨਾ ਸੀ
Tuesday, Nov 22, 2022 - 06:35 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਟਾਂਡਾ ਦੇ ਅਹੀਆਪੁਰ ਵਾਸੀ ਇਕ ਧੀ ਨੇ ਕਿਡਨੀ ਫੇਲ੍ਹ ਹੋਣ ਦੇ ਬਾਵਜੂਦ ਆਪਣੀ ਸਖ਼ਤ ਮਿਹਨਤ ਨਾਲ ਨੀਟ ਦੀ ਪ੍ਰੀਖਿਆ ਵਿਚ 977 ਵਾਂ ਰੈਂਕ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਮ ਰੁਸ਼ਨਾਇਆ ਹੈ, ਜਿਸ ਤੋਂ ਬਾਅਦ ਆਪਣੀ ਧੀ ਰਾਧਿਕਾ ਨਰੂਲਾ ਅਤੇ ਉਸਦੇ ਮਾਤਾ-ਪਿਤਾ ਰੁਚੀ ਨਰੂਲਾ ਅਤੇ ਅਮਿਤ ਨਰੂਲਾ ਫ਼ਖਰ ਕਰ ਰਹੇ ਹਨ। ਮਾਂ ਵੱਲੋਂ ਇਕ ਕਿਡਨੀ ਦਿੱਤੇ ਜਾਣ ਦੌਰਾਨ ਹਸਪਤਾਲ ਵਿਚ ਭਰਤੀ ਰਾਧਿਕਾ ਨੇ ਆਪਣੀ ਸਖ਼ਤ ਮਿਹਨਤ ਨਾਲ ਹਾਲਾਤ ਦੀਆਂ ਦੁਸ਼ਵਾਰੀਆਂ ਨੂੰ ਬੌਣਾ ਸਾਬਿਤ ਕਰਦੇ ਹੋਏ ਇਹ ਮੁਕਾਮ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ : ਜ਼ੋਰ-ਸ਼ੋਰ ਨਾਲ ਚੱਲ ਰਹੇ ਵਿਆਹ ’ਚ ਅਚਾਨਕ ਪਿਆ ਭੜਥੂ, ਲਾੜੇ ਪਿੱਛੇ ਆਈ ਕੁੜੀ ਦੇ ਬੋਲ ਸੁਣ ਲਾੜੀ ਦੇ ਉੱਡੇ ਹੋਸ਼
ਰਾਧਿਕਾ ਦੇ ਮਾਤਾ-ਪਿਤਾ ਨੇ ਦੱਸਿਆ ਕਿ ਕੈਂਬਰਿਜ ਸਕੂਲ ਦਸੂਹਾ ਤੋਂ ਪੜ੍ਹਾਈ ਕਰਨ ਵਾਲੀ ਰਾਧਿਕਾ 2020 ਵਿਚ ਨੀਟ ਦੀ ਤਿਆਰੀ ਸਮੇਂ ਹੀ ਕਿਡਨੀ ਰੋਗ ਦੀ ਲਪੇਟ ਵਿਚ ਆਉਣ ਕਾਰਨ ਸਖ਼ਤ ਬਿਮਾਰ ਹੋ ਗਈ ਅਤੇ ਉਸਦੀਆਂ ਦੋਵੇਂ ਕਿਡਨੀਆਂ ਫੇਲ੍ਹ ਹੋ ਗਈਆਂ ਸਨ। ਇਸ ਦੌਰਾਨ ਉਸਦੀ ਮਾਂ ਨੇ ਇਕ ਕਿਡਨੀ ਦਿੱਤੀ ਅਤੇ 23 ਸਤੰਬਰ ਨੂੰ ਕਿਡਨੀ ਟਰਾਂਸਪਲਾਂਟ ਹੋਣ ਤੋਂ ਬਾਅਦ ਉਹ ਲਗਾਤਾਰ ਘਰ ਮੈਡੀਕਲ ਨਿਗਰਾਨੀ ਵਿਚ ਰਹੀ ਅਤੇ ਉਸਨੇ ਬਿਨਾਂ ਕਿਸੇ ਕੋਚਿੰਗ ਦੇ ਆਪਣੀ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਉਸਨੂੰ ਗੁਰੂ ਰਾਮ ਦਾਸ ਜੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਡਾਕਟਰੀ ਦੀ ਪੜ੍ਹਾਈ ਲਈ ਸੀਟ ਮਿਲੀ ਹੈ | ਰਾਧਿਕਾ ਨੇ ਦੱਸਿਆ ਕਿ ਉਸਦੀ ਮਾਂ ਨੇ ਉਸਨੂੰ ਦੂਸਰਾ ਜਨਮ ਦਿੱਤਾ ਹੈ। ਉਸਦੇ ਮਾਤਾ-ਪਿਤਾ ਉਸਦੀ ਪ੍ਰੇਰਨਾ ਅਤੇ ਤਾਕਤ ਹਨ।
ਇਹ ਵੀ ਪੜ੍ਹੋ : ਖੰਨਾ ਦੇ ਪ੍ਰਾਈਵੇਟ ਸਕੂਲ ਦੇ ਅਨੋਖੇ ਫਰਮਾਨ ਨੇ ਖੜ੍ਹਾ ਕੀਤਾ ਵੱਡਾ ਵਿਵਾਦ, ਸਿੱਖਿਆ ਮੰਤਰੀ ਬੋਲ਼ੇ ਲਵਾਂਗੇ ਐਕਸ਼ਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।