ਫਰੀਦਕੋਟ : ਭੰਨ-ਤੋੜ ਅਤੇ ਪੈਟਰੋਲ ਪੰਪ ਨੂੰ ਅੱਗ ਲਗਾਉਣ ਵਾਲੇ 6 ਵਿਅਕਤੀ ਗ੍ਰਿਫਤਾਰ
Friday, Sep 01, 2017 - 05:24 PM (IST)

ਫਰੀਦਕੋਟ(ਜਗਤਾਰ)—ਅੱਜ ਫਰੀਦਕੋਟ ਸ਼ਹਿਰ ਦੀ ਪੁਲਸ ਨੇ ਪੈਟਰੋਲ ਪੰਪ ਨੂੰ ਅੱਗ ਲਗਾਉਣ ਵਾਲੇ ਅਤੇ ਭੰਨ-ਤੋੜ ਕਰਨ ਵਾਲੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਫਰੀਦਕੋਟ ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਐੱਸ. ਪੀ. ਡੀ. ਸ. ਸੇਵਾ ਸਿੰਘ ਮੱਲੀ ਨੇ ਜਾਣਕਾਰੀ ਦਿੱਤੀ ਹੈ ਕਿ 25 ਅਗਸਤ ਨੂੰ 21 ਦੇ ਕਰੀਬ ਵਿਅਕਤੀਆਂ ਨੇ ਪਿੰਡ ਚਹਿਲ 'ਚ ਇਕ ਪੈਟਰੋਲ ਪੰਪ 'ਤੇ ਹਮਲਾ ਕਰਕੇ ਭੰਨਤੋੜ ਅਤੇ ਅੱਗ ਲਗਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਸੀ ਅਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਫੁਟਜ਼ ਦੇ ਆਧਾਰ 'ਤੇ 21 ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਸੀ, ਜਿਨ੍ਹਾਂ 'ਚੋਂ ਪੁਲਸ ਨੇ 6 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਬਾਕੀ ਦੇ ਵੀ ਜਲਦੀ ਤੋਂ ਜਲਦੀ ਕਾਬੂ ਕਰ ਲਏ ਜਾਣਗੇ। ਪੁਲਸ ਦੇ ਉਚ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਵਿਅਕਤੀ ਡੇਰੀ ਸਿਰਸਾ ਨਾਲ ਸਬੰਧ ਰੱਖਦੇ ਸਨ।