Punjab: ਚੱਲਦੀ ਟਰੇਨ ਨੂੰ ਲੱਗ ਗਈ ਅੱਗ, ਮਚੀ ਹਫ਼ੜਾ-ਦਫ਼ੜੀ

Sunday, May 18, 2025 - 05:25 PM (IST)

Punjab: ਚੱਲਦੀ ਟਰੇਨ ਨੂੰ ਲੱਗ ਗਈ ਅੱਗ, ਮਚੀ ਹਫ਼ੜਾ-ਦਫ਼ੜੀ

ਜਲੰਧਰ- ਟਰੇਨ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਆ ਰਹੀ ਟਰੇਨ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ ਜਦੋਂ ਯਾਤਰੀਆਂ ਨੇ ਦੁਪਹਿਰ ਅੰਤਯੋਦਿਆ ਐਕਸਪ੍ਰੈਸ ਵਿੱਚ ਧੂੰਆਂ ਉੱਠਦਾ ਵੇਖਿਆ। ਘਬਰਾਹਟ ਵਿੱਚ ਲੋਕਾਂ ਨੇ ਰੇਲ ਗੱਡੀ ਦੀ ਚੇਨ ਖਿੱਚ ਦਿੱਤੀ। ਲੋਕ ਟਰੇਨ ਵਿਚੋਂ ਉਤਰ ਕੇ ਇੱਧਰ-ਉੱਧਰ ਭੱਜਣ ਲੱਗੇ। 

ਇਸ ਦੌਰਾਨ ਜੀ. ਆਰ. ਪੀ. ਅਤੇ ਆਰ. ਪੀ. ਐੱਫ਼. ਦੇ ਜਵਾਨ ਵੀ ਹੇਠਾਂ ਉਤਰ ਆਏ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਜਦੋਂ ਟਰੇਨ ਰੁਕੀ ਤਾਂ ਸਟਾਫ਼ ਮੈਂਬਰਾਂ ਨੇ ਬ੍ਰੇਕ ਪੈਡ ਵਿੱਚੋਂ ਧੂੰਆਂ ਨਿਕਲਦਾ ਵੇਖਿਆ, ਜਿਸ ਤੋਂ ਬਾਅਦ ਕੰਟਰੋਲ ਰੂਮ ਅਤੇ ਖਲੀਲਾਬਾਦ ਰੇਲਵੇ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ। ਬ੍ਰੇਕ ਬਾਈਂਡਿੰਗ ਬਦਲਣ ਤੋਂ ਬਾਅਦ ਟ੍ਰੇਨ ਨੂੰ ਰਵਾਨਾ ਕਰ ਦਿੱਤਾ ਗਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ 10ਵੀਂ ਤੇ 12ਵੀਂ ਜਮਾਤ ਦੇ Toppers ਨੂੰ ਕੀਤਾ ਸਨਮਾਨਤ

ਜਾਣਕਾਰੀ ਮੁਤਾਬਕ ਟਰੇਨ ਦਰਭੰਗਾ ਤੋਂ ਜਲੰਧਰ ਆ ਰਹੀ ਸੀ। ਜਦੋਂ ਟਰੇਨ ਦੁਪਹਿਰ ਵੇਲੇ ਖਲੀਲਾਬਾਦ ਰੇਲਵੇ ਸਟੇਸ਼ਨ ਤੋਂ ਪਹਿਲਾਂ ਮੁਖਾਲਿਸਪੁਰ ਓਵਰਬ੍ਰਿਜ ਦੇ ਹੇਠਾਂ ਪਹੁੰਚੀ ਤਾਂ ਟਰੇਨ ਹੌਲੀ-ਹੌਲੀ ਚੱਲਣ ਲੱਗੀ ਤਾਂ ਟਰੇਨ ਅਚਾਨਕ ਸ਼ਾਸਤਰੀ ਨਗਰ ਇਲਾਕੇ ਨੇੜੇ ਰੁਕ ਗਈ। ਰੇਲ ਗੱਡੀ ਵਿੱਚ ਲੱਗੀ ਅੱਗ ਨੂੰ ਅੱਗ ਬੁਝਾਉਣ ਵਾਲੇ ਯੰਤਰ ਦੀ ਵਰਤੋਂ ਕਰਕੇ ਅਤੇ ਧੂੰਏਂ ਨੂੰ ਬੁਝਾ ਕੇ ਕਾਬੂ ਵਿੱਚ ਲਿਆਂਦਾ ਗਿਆ। 

ਇਹ ਵੀ ਪੜ੍ਹੋ: ਪੰਜਾਬ 'ਚ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ (ਵੀਡੀਓ)

ਜਦੋਂ ਰੇਲਵੇ ਦੀ ਐਕਸਪਰਟ ਟੀਮ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਟਰੇਨ ਦੀ ਬ੍ਰੇਕ ਬਾਈਡਿੰਗ ਪੂਰੀ ਤਰ੍ਹਾਂ ਪਹੀਏ ਨਾਲ ਚਿਪਕ ਗਈ ਸੀ, ਜਿਸ ਕਾਰਨ ਧੂੰਆਂ ਨਿਕਲ ਰਿਹਾ ਸੀ। ਇਸ ਸਮੇਂ ਦੌਰਾਨ ਨਵੀਂ ਬ੍ਰੇਕ ਬਾਈਡਿੰਗ ਲਗਾਈ ਗਈ ਅਤੇ ਰੇਲ ਗੱਡੀ ਨੂੰ ਸੁਰੱਖਿਅਤ ਢੰਗ ਨਾਲ ਆਪਣੀ ਅਗਲੀ ਮੰਜ਼ਿਲ 'ਤੇ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News