ਸਲਾਬਤਪੁਰਾ ''ਚ ਡੇਰਾ ਸੱਚਾ ਸੌਦਾ ਕੇਂਦਰ ਦਾ ਇੰਚਾਰਜ ਗ੍ਰਿਫਤਾਰ
Friday, Sep 08, 2017 - 08:43 AM (IST)
ਚੰਡੀਗੜ੍ਹ (ਭਾਸ਼ਾ)- ਡੇਰਾ ਸੱਚਾ ਸੌਦਾ ਦੇ ਬਠਿੰਡਾ ਜ਼ਿਲੇ ਦੇ ਸਲਾਬਤਪੁਰਾ ਸਥਿਤ ਕੇਂਦਰ ਦੇ ਇੰਚਾਰਜ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਖਿਲਾਫ ਰਾਜ ਧ੍ਰੋਹ ਅਤੇ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬਠਿੰਡਾ ਜ਼ੋਨ ਦੇ ਆਈ. ਜੀ. ਐੱਮ. ਐੱਸ. ਛੀਨਾ ਨੇ ਦੱਸਿਆ ਕਿ ਜ਼ੋਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ੋਰਾ ਸਿੰਘ ਖਿਲਾਫ ਰਾਜ ਧ੍ਰੋਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜ਼ੋਰਾ ਸਿੰਘ ਉਨ੍ਹਾਂ ਮੁਲਜ਼ਮਾਂ ਵਿਚੋਂ ਇਕ ਹੈ ਜਿਨ੍ਹਾਂ 'ਤੇ ਪਿਛਲੇ ਮਹੀਨੇ ਪੰਚਕੂਲਾ ਵਿਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਰੇਪ ਦੇ ਜੁਰਮ ਵਿਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਬਠਿੰਡਾ ਵਿਚ ਹਿੰਸਾ ਭੜਕਾਉਣ ਦਾ ਦੋਸ਼ ਹੈ। ਛੀਨਾ ਨੇ ਦੱਸਿਆ ਕਿ ਜ਼ੋਰਾ ਸਿੰਘ ਨੂੰ ਕਲ ਬਠਿੰਡਾ ਵਿਚ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਬਠਿੰਡਾ ਜ਼ਿਲੇ 'ਚ ਡੇਰਾ ਸੱਚਾ ਸੌਦਾ ਦਾ ਸਲਾਬਤਪੁਰਾ ਕੇਂਦਰ ਪੰਜਾਬ ਦੇ ਵੱਡੇ ਕੇਂਦਰਾਂ ਵਿਚੋਂ ਇਕ ਹੈ।
