ਕਰਤਾਰਪੁਰ ਲਾਂਘਾ : ਕੌਮਾਂਤਰੀ ਸਰਹੱਦ ''ਤੇ ਲਹਿਰਾਇਆ ਜਾਵੇਗਾ 300 ਫੁੱਟ ਉੱਚਾ ਤਿਰੰਗਾ

Sunday, Sep 22, 2019 - 04:54 PM (IST)

ਕਰਤਾਰਪੁਰ ਲਾਂਘਾ : ਕੌਮਾਂਤਰੀ ਸਰਹੱਦ ''ਤੇ ਲਹਿਰਾਇਆ ਜਾਵੇਗਾ 300 ਫੁੱਟ ਉੱਚਾ ਤਿਰੰਗਾ

ਡੇਰਾ ਬਾਬਾ ਨਾਨਕ (ਵਤਨ) : ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਲੈਂਡ ਪੋਰਟ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਕਰਨਲ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ, ਜਿਸ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਰੂਪ-ਰੇਖਾ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਲਾਂਘੇ ਵਾਲੇ ਸਥਾਨ 'ਤੇ 300 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ।

ਮੀਟਿੰਗ ਸਬੰਧੀ ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਕਸਟਮ, ਸੁਰੱਖਿਆ ਅਤੇ ਇਮੀਗ੍ਰੇਸ਼ਨ ਨੂੰ 31 ਅਕਤੂਬਰ ਤੱਕ ਮੁਕੰਮਲ ਕਰ ਲੈਣ ਅਤੇ ਹਰ ਹਫਤੇ ਇਸ ਦੀ ਸਮੀਖਿਆ ਕਰਨ 'ਤੇ ਵਿਚਾਰ ਕੀਤਾ ਗਿਆ, ਬੀ. ਐੱਸ. ਐੱਫ. ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੀਆਂ ਚੈੱਕ ਪੋਸਟ ਅਤੇ ਚੈੱਕ ਪੁਆਇੰਟਾਂ ਦੀ ਸਮੀਖਿਆ ਕਰ ਲਵੇ। ਮੀਟਿੰਗ 'ਚ 31 ਅਕਤੂਬਰ ਤੱਕ ਪਹਿਲੇ ਜਥੇ ਲਈ ਜਿੰਨੇ ਵੀ ਲੋੜੀਂਦੇ ਕਦਮ ਚੁੱਕੇ ਜਾਣੇ ਹਨ, ਉਨ੍ਹਾਂ ਨੂੰ ਮੁਕੰਮਲ ਕਰ ਲਿਆ ਜਾਵੇ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਆਉਣ ਵਾਲੇ ਲੋਕਾਂ, ਜਥਿਆਂ ਲਈ ਰਿਹਾਇਸ਼, ਪਬਲਿਕ ਪਾਰਕਿੰਗ ਅਤੇ ਲੋਕਾਂ ਨੂੰ ਸਹੂਲਤਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਡੇਰਾ ਬਾਬਾ ਨਾਨਕ ਪੁਲਸ ਪ੍ਰਸ਼ਾਸਨ ਦੀ ਹੋਵੇਗੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ 2000 ਜਾਂ ਇਸ ਤੋਂ ਵੱਧ ਆਉਣ ਵਾਲੇ ਜੱਥਿਆਂ ਲਈ ਪ੍ਰਬੰਧ ਕੀਤੇ ਜਾਣ ਅਤੇ ਲਾਂਘੇ ਦੀਆਂ ਇਮਾਰਤਾਂ ਨੂੰ ਹਰ ਹਾਲਤ 'ਚ 31 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇ। ਇਹ ਵੀ ਫੈਸਲਾ ਕੀਤਾ ਗਿਆ ਕਿ ਕਿਉਂਕਿ ਬਹੁਤ ਘੱਟ ਜਥਿਆਂ ਨੂੰ ਜਾਣ ਦਾ ਮੌਕਾ ਮਿਲੇਗਾ, ਇਸ ਲਈ ਘੱਟੋ-ਘੱਟ 10 ਦੂਰਬੀਨਾਂ ਰਾਹੀਂ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਵਾਏ ਜਾਣ। ਇਸ ਤੋਂ ਇਲਾਵਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ-ਪਾਕਿ ਸਰਹੱਦ 'ਤੇ ਸਕਰੀਨਾਂ ਲਾ ਕੇ ਸੰਗਤਾਂ ਨੂੰ ਲਾਈਵ ਦਰਸ਼ਨ ਕਰਵਾਏ ਜਾਣ।


author

Baljeet Kaur

Content Editor

Related News