ਨਿਰੰਜਨ ਨੂੰ ਵਾਧੂ ਚਾਰਜ ਦੇਣ ਲਈ ਹਾਈਕੋਰਟ ਨੇ ਕੀਤਾ ਇਨਕਾਰ
Saturday, Aug 12, 2017 - 05:29 PM (IST)
ਜਲੰਧਰ— ਪੰਜਾਬ ਐਂਡ ਹਾਈਕੋਰਟ ਨੇ ਇਨਫੋਰਸਮੈਂਟ ਡਾਇਰੈਕਟਰ (ਈ. ਡੀ) ਜਲੰਧਰ ਵੱਲੋਂ ਆਪਣੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੂੰ ਦਿੱਲੀ ਦਫਤਰ 'ਚ ਵਾਧੂ ਜ਼ਿੰਮੇਵਾਰੀ ਸੌਂਪਣ ਲਈ ਦਾਇਰ ਕੀਤੀ ਗਈ ਅਰਜ਼ੀ ਤੋਂ ਇਨਕਾਰ ਕਰ ਦਿੱਤਾ ਹੈ। ਨਿਰੰਜਨ ਸਿੰਘ ਪ੍ਰਸਿੱਧ ਭੋਲਾ ਡਰੱਗ ਮਾਮਲੇ ਦੀ ਜਾਂਚ ਕਰ ਰਿਹਾ ਹੈ। ਅਦਾਲਤ ਨੇ ਆਦੇਸ਼ 'ਚ ਕਿਹਾ ਕਿ ਪੀ. ਐੱਮ. ਐੱਲ. ਏ. ਮਾਮਲਿਆਂ ਨਾਲ ਸਬੰਧਤ ਡਰੱਗ ਘੋਟਾਲੇ 'ਚ ਜ਼ਿਆਦਾ ਸ਼ਿਕਾਇਤਾਂ ਸ਼ੁਰੂਆਤੀ ਪੜਾਅ 'ਤੇ ਹਨ। ਅਜੇ ਤੱਕ ਕਿਸੇ ਵੀ ਮਾਮਲੇ 'ਚ ਸ਼ਿਕਾਇਤ ਕਰਤਾ ਦੇ ਕੋਲ ਸਬੂਤ ਨਹੀਂ ਉਪਲੱਬਧ ਹੋਏ। ਇਸ ਪੜਾਅ 'ਤੇ ਨਿਰੰਜਨ ਸਿੰਘ ਦਾ ਧਿਆਨ ਦਿੱਲੀ ਦਫਤਰ 'ਚ ਉਨ੍ਹਾਂ ਨੂੰ ਵਾਧੂ ਜ਼ਿੰਮੇਵਾਰੀਆਂ ਦੇ ਕੇ ਦੂਜੇ ਪਾਸੇ ਵੀ ਕੀਤਾ ਜਾ ਸਕਦਾ ਹੈ। ਇਸੇ ਆਦੇਸ਼ 'ਚ ਹਾਈਕੋਰਟ ਨੇ ਈ. ਡੀ. ਜਲੰਧਰ ਦੀ ਇਕ ਹੋਰ ਅਰਜ਼ੀ ਨੂੰ ਰੱਦ ਕਰ ਦਿੱਤਾ, ਜਿਸ 'ਚ ਇਨਫੋਰਸਮੈਂਟ ਅਧਿਕਾਰੀਆਂ ਦੇ ਲਈ ਡਰੱਗ ਸੰਬੰਧਤ ਪੀ. ਐੱਮ. ਐੱਲ. ਏ. ਮਾਮਲਿਆਂ 'ਚ ਮਦਦ ਦੀ ਇਜਾਜ਼ਤ ਮੰਗੀ ਗਈ ਸੀ। ਇਹ ਆਦੇਸ਼ 2 ਮਈ ਨੂੰ ਪਾਸ ਕੀਤਾ ਗਿਆ ਸੀ, ਜਿਸ 'ਚ ਮਾਮਲਿਆਂ 'ਚ ਨਿਰੰਜਨ ਸਿੰਘ ਨੂੰ ਮਦਦ ਲਈ ਅਸਿਸਟੈਂਟ ਡਾਇਰੈਕਟਰ ਦੇ 2 ਅਧਿਕਾਰੀਆਂ ਨੂੰ ਇਜਾਜ਼ਤ ਦੇ ਦਿੱਤੀ ਜਾਂਦੀ ਹੈ।
