ਡਿਪਟੀ ਕਮਿਸ਼ਨਰ ਦੀ ਪਤਨੀ ਨੂੰ ਆਵਾਰਾ ਕੁੱਤੇ ਨੇ ਵੱਢਿਆ

Wednesday, Feb 26, 2020 - 02:06 PM (IST)

ਡਿਪਟੀ ਕਮਿਸ਼ਨਰ ਦੀ ਪਤਨੀ ਨੂੰ ਆਵਾਰਾ ਕੁੱਤੇ ਨੇ ਵੱਢਿਆ

ਸ੍ਰੀ ਮੁਕਤਸਰ ਸਾਹਿਬ (ਰਿਣੀ) : ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਬਰਕਰਾਰ ਹੈ। ਤਾਜ਼ਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਦਾ ਸਾਹਮਣੇ ਆਇਆ ਹੈ ਜਿੱਥੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ ਦੀ ਪਤਨੀ ਨੂੰ ਬੀਤੀ ਸ਼ਾਮ ਉਸ ਵੇਲੇ ਅਵਾਰਾ ਕੁੱਤੇ ਵਲੋਂ ਵੱਢ ਲਿਆ ਗਿਆ ਜਦੋਂ ਉਹ ਆਪਣੀ ਸਰਕਾਰੀ ਰਿਹਾਇਸ਼ ਨੇੜੇ ਹੀ ਵਾਟਰ ਵਰਕਸ ਦੀਆਂ ਡਿਗੀਆ ਕੋਲ ਸੈਰ ਕਰ ਰਹੇ ਸੀ। ਇਸ ਦੌਰਾਨ ਉਥੇ ਘੁੰਮ ਰਹੇ ਅਵਾਰਾ ਕੁੱਤਿਆਂ 'ਚੋਂ ਇਕ ਨੇ ਉਨ੍ਹਾਂ ਨੂੰ ਹੱਥ ਅਤੇ ਲੱਤ 'ਤੇ ਵੱਢ ਲਿਆ। ਜਲਦੀ ਨਾਲ ਉਨਵਾਂ ਨੂੰ ਡਰਾਇਵਰ ਨੇ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਇੰਜੈਕਸ਼ਨ ਲਾਉਣ ਉਪਰੰਤ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ । 

ਵਰਨਣਯੋਗ ਹੈ ਕਿ ਉਕਤ ਜਗ੍ਹਾ ਤੇ ਸਵੇਰੇ ਸ਼ਾਮ ਵੱਡੀ ਗਿਣਤੀ ਵਿਚ ਲੋਕ ਸੈਰ ਕਰਦੇ ਹਨ ਤੇ ਇਸ ਜਗ੍ਹਾ 'ਤੇ ਅਵਾਰਾ ਕੁੱਤੇ ਵੀ ਆਮ ਘੁੰਮਦੇ ਨਜ਼ਰ ਆਉਂਦੇ ਹਨ। ਇਹ ਥਾਂ ਕੁੱਤਿਆਂ ਕਰਕੇ ਪਹਿਲਾਂ ਵੀ ਚਰਚਾ ਵਿਚ ਰਹੀ ਹੈ ।


author

Gurminder Singh

Content Editor

Related News