ਸਰਕਾਰ ਨੇ ਏ. ਪੀ. ਆਰ. ਓ. ਰਾਜ ਕੁਮਾਰ ਨੂੰ ਤਰੱਕੀ ਦੇ ਕੇ ਡੀ. ਪੀ. ਆਰ. ਓ. ਕੀਤਾ ਨਿਯੁਕਤ

06/26/2020 5:59:07 PM

ਜਲਾਲਾਬਾਦ (ਸੇਤੀਆ, ਟੀਨੂੰ) : ਪੰਜਾਬ ਸਰਕਾਰ ਵਲੋਂ ਲੋਕ ਸੰਪਰਕ ਵਿਭਾਗ 'ਚ 16 ਏ. ਪੀ. ਆਰ. ਓ. ਨੂੰ ਤਰੱਕੀ ਦੇ ਕੇ ਡੀ. ਪੀ. ਆਰ. ਓ. ਨਿਯੁਕਤ ਕੀਤਾ ਗਿਆ ਹੈ। ਜਿੰਨ੍ਹਾਂ 'ਚ ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਰਾਜ ਕੁਮਾਰ ਏ. ਪੀ. ਆਰ. ਓ. ਨੂੰ ਵੀ ਡੀ. ਪੀ. ਆਰ. ਓ. ਨਿਯੁਕਤ ਕੀਤਾ ਗਿਆ ਹੈ। ਇਥੇ ਦੱਸ ਦੇਈਏ ਕਿ ਰਾਜ ਕੁਮਾਰ ਪਹਿਲਾਂ 6 ਸਾਲ ਸੰਗਰੂਰ ਵਿਖੇ ਏ. ਪੀ. ਆਰ. ਓ. ਦੇ ਅਹੁਦੇ 'ਤੇ ਰਹੇ ਅਤੇ ਬਾਅਦ 'ਚ ਉਨ੍ਹਾਂ ਦਾ ਤਬਾਦਲਾ ਜ਼ਿਲ੍ਹਾ ਫਾਜ਼ਿਲਕਾ 'ਚ ਹੋ ਗਿਆ। ਇਸ ਦੌਰਾਨ ਉਨ੍ਹਾਂ ਨੇ ਪੀ. ਪੀ. ਈ. ਕਿੱਟ ਪਾ ਕੇ ਕੋਰੋਨਾ ਮਹਾਮਾਰੀ ਦੇ ਸੰਕਟ 'ਚ ਰਾਮ ਸਰਾ ਵਿਖੇ ਸਥਾਪਿਤ ਕੋਵਿਡ ਸੈਂਟਰ 'ਚ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਰਕਾਰ ਵਲੋਂ ਚੁੱਕੇ ਜਾ ਰਹੇ ਜ਼ਰੂਰੀ ਕਦਮਾਂ ਬਾਰੇ ਵੀ ਦੱਸਿਆ। 

ਇਸ ਦੌਰਾਨ ਏ. ਪੀ. ਆਰ. ਓ. ਰਾਜ ਕੁਮਾਰ ਦੀ ਕਾਫੀ ਪ੍ਰਸ਼ੰਸਾ ਹੋਈ ਸੀ ਅਤੇ ਹੁਣ ਚੰਗੀਆਂ ਸੇਵਾਵਾਂ ਦੇਣ ਵਾਲੇ ਵੱਖ-ਵੱਖ ਜਿਲਿਆਂ 'ਚ 16 ਏ. ਪੀ. ਆਰ. ਓ. ਨੂੰ ਤਰੱਕੀ ਦਿੱਤੀ ਗਈ ਹੈ ਅਤੇ ਇਨ੍ਹਾਂ 'ਚ ਰਾਜ ਕੁਮਾਰ ਵੀ ਸ਼ਾਮਲ ਹਨ ਜਿੰਨਾਂ ਨੂੰ ਡੀ. ਪੀ. ਆਰ. ਓ. ਨਿਯੁਕਤ ਕੀਤਾ ਗਿਆ ਹੈ।


Gurminder Singh

Content Editor

Related News