ਪਠਾਨਕੋਟ: ਕੋਰੋਨਾ ਕਾਰਨ ਮਰੀ ਮਹਿਲਾ ਦੀ ਨੂੰਹ ਦੇ ਸੰਪਰਕ ''ਚ ਆਏ 40 ਲੋਕ ਕੀਤੇ ਕੁਆਰੰਟੀਨ

04/09/2020 1:54:04 PM

ਪਠਾਨਕੋਟ: ਕੋਰੋਨਾ ਪਾਜ਼ੇਟਿਵ ਆਈ ਸੁਜਾਨਪੁਰ ਦੇ ਮੁਹੱਲੇ ਸ਼ੇਖਾਂ ਦੀ ਮਹਿਲਾ ਰਾਜਰਾਣੀ ਦੀ ਮੌਤ ਦੇ ਬਾਅਦ ਹੁਣ ਤੱਕ 30 ਸੈਂਪਲ ਦੀ ਆਈ ਰਿਪੋਰਟ 'ਚ ਉਸ ਦੇ ਪਰਿਵਾਰ ਦੇ 6 ਪਾਜ਼ੇਟਿਵ ਆਉਣ ਦੇ ਬਾਅਦ ਉਨ੍ਹਾਂ ਦੇ ਸੰਪਰਕ 'ਚ ਰਹੇ 4 ਰਿਸ਼ਤੇਦਾਰਾਂ ਦੇ ਸੈਂਪਲ ਰਿਸੈਂਪਲਿੰਗ ਦੇ ਲਈ ਭੇਜੇ ਗਏ ਹਨ ਅਤੇ ਇਕ ਦੀ ਰਿਪੋਰਟ ਆਉਣੀ ਬਾਕੀ ਹੈ। 19 ਸੈਂਪਲ ਨੈਗੇਟਿਵ ਹਨ। ਦੂਜੇ ਪਾਸੇ ਸਿਹਤ ਵਿਭਾਗ ਦੇ ਡਾਕਟਰ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ 24 ਸੈਂਪਲ ਲੈ ਕੇ ਟੈਸਟਿੰਗ ਦੇ ਲਈ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਸਿਹਤ ਵਿਭਾਗ ਦਾ ਕਹਿਣਾ ਹੈ ਕਿ ਬੁੱਧਵਾਰ ਤੱਕ ਕੁੱਲ 66 ਲੋਕਾਂ ਦੇ ਮੈਡੀਕਲ ਕੋਰੋਨਾ ਟੈਸਟ ਦੇ ਲਈ ਸੈਂਪਲ ਭੇਜੇ ਗਏ ਹਨ। ਉੱਥੇ ਮ੍ਰਿਤਕ ਰਾਜਰਾਣੀ ਦੀ ਨੂੰਹ ਦੇ ਸੰਪਰਕ 'ਚ ਆਏ 40 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਰਾਜਰਾਣੀ ਦੀ ਛੋਟੀ ਨੂੰਹ ਨੇ ਰਾਸ਼ਨ ਡਿਪੋ ਤੋਂ ਬਾਇਓਮੈਟ੍ਰਿਕ ਦੇ ਜ਼ਰੀਏ 16 ਮਾਰਚ ਨੂੰ ਕਣਕ ਲਈ ਸੀ। ਉਸ ਦਿਨ ਅਤੇ ਉਸ ਦੇ ਅਗਲੇ ਦਿਨ 40 ਲੋਕਾਂ ਨੇ ਉੱਥੇ ਬਾਇਓਮ੍ਰੈਟਿਕ 'ਤੇ ਨਿਸ਼ਾਨ ਲਗਾ ਕੇ ਰਾਸ਼ਨ ਲਿਆ ਸੀ। ਸਿਹਤ ਵਿਭਾਗ ਨੇ ਫਿਲਹਾਲ ਇਨ੍ਹਾਂ ਸਾਰਿਆਂ ਦੇ ਪਤਾ ਅਤੇ ਨਾਂ ਲੱਭਣ ਦੇ 14 ਦਿਨਾਂ ਦੇ ਲਈ ਹੋਮ ਕੁਆਰੰਟੀਨ ਕੀਤਾ ਹੈ। ਜ਼ਿਲਾ ਨੋਡਲ ਅਫਸਰ ਡਾਕਟਰ ਵਿਨੀਤ ਬਲ ਨੇ ਦੱਸਿਆ ਕਿ ਸੁਜਾਨਪੁਰ 'ਚ ਰਾਜਧਾਨੀ ਦੇ ਜਿਨ੍ਹਾਂ 6 ਰਿਸ਼ਤੇਦਾਰਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।


Shyna

Content Editor

Related News