ਪੰਜਾਬ ''ਚ ਸੰਘਣੀ ਧੁੰਦ ਪੈਂਦੇ ਸਾਰ ਠੰਡ ਨੇ ਫੜ੍ਹਿਆ ਜ਼ੋਰ, ਤਸਵੀਰਾਂ ''ਚ ਦੇਖੋ ਸੜਕਾਂ ਦੇ ਹਾਲਾਤ
Thursday, Dec 16, 2021 - 02:19 PM (IST)
ਲੁਧਿਆਣਾ (ਨਰਿੰਦਰ) : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਵੀਰਵਾਰ ਸਵੇਰ ਨੂੰ ਸੰਘਣੀ ਧੁੰਦ ਦੇਖਣ ਨੂੰ ਮਿਲੀ। ਇਸ ਦੇ ਤਹਿਤ ਲੁਧਿਆਣਾ 'ਚ ਵੀ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਨੂੰ ਦਸੰਬਰ ਮਹੀਨੇ ਦੀ ਪਹਿਲੀ ਸੰਘਣੀ ਧੁੰਦ ਮੰਨਿਆ ਜਾ ਰਿਹਾ ਹੈ। ਧੁੰਦ ਕਾਰਨ ਸਵੇਰ ਤੋਂ ਹੀ ਸੜਕਾਂ 'ਤੇ ਵਿਜ਼ੀਬਿਲਟੀ ਕਾਫੀ ਘੱਟ ਦਿਖਾਈ ਦਿੱਤੀ। ਲੋਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਜਾਣਾ ਪਿਆ।
ਇਹ ਵੀ ਪੜ੍ਹੋ : ਅੱਜ ਦਿਨ ਭਰ ਲੁਧਿਆਣਾ 'ਚ ਮੰਡਰਾਵੇਗਾ CM ਚੰਨੀ ਦਾ ਹੈਲੀਕਾਪਟਰ, ਜਾਣੋ ਸਾਰੇ ਪ੍ਰੋਗਰਾਮਾਂ ਦਾ ਵੇਰਵਾ
ਧੁੰਦ ਦੇ ਨਾਲ-ਨਾਲ ਠੰਡ 'ਚ ਵੀ ਵਾਧਾ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਦਿਨ ਅਤੇ ਰਾਤ ਦੇ ਪਾਰੇ ਵਿਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਤੇ ਰਾਤ ਦਾ ਤਾਪਮਾਨ ਘੱਟਣ ਕਰਕੇ ਦਿਨ ਵਿੱਚ ਕੋਹਰਾ ਵੇਖਣ ਨੂੰ ਮਿਲੇਗਾ ਅਤੇ ਨਾਲ ਹੀ ਠੰਡ ਵੀ ਵਧੇਗੀ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਜ਼ਿਆਦਾ ਮੀਂਹ ਤਾਂ ਨਹੀਂ ਪਵੇਗਾ ਪਰ ਤਾਪਮਾਨ ਜ਼ਰੂਰ ਹੋਰ ਹੇਠਾਂ ਡਿੱਗੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਹੀ ਅਪੀਲ ਹੈ ਕਿ ਉਹ ਆਪਣੀਆਂ ਸਬਜ਼ੀਆਂ ਨੂੰ ਕੋਹਰੇ ਤੋਂ ਬਚਾ ਕੇ ਰੱਖਣ, ਜਦੋਂ ਕਿ ਦੂਜੇ ਪਾਸੇ ਕਣਕ ਲਈ ਠੰਡ ਕਾਫ਼ੀ ਲਾਹੇਵੰਦ ਹੈ। ਜਿੰਨੀ ਠੰਡ ਵਧੇਗੀ, ਉਨਾ ਹੀ ਕਣਕ ਦਾ ਝਾੜ ਵੱਧ ਨਿਕਲੇਗਾ।
ਇਹ ਵੀ ਪੜ੍ਹੋ : ਜਨਤਾ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬੋਲੇ ਨਵਜੋਤ ਸਿੱਧੂ, 'CM ਚੰਨੀ ਤੇ ਮੇਰੀ ਦੋ ਬਲਦਾਂ ਦੀ ਜੋੜੀ' (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ