ਸੰਘਣੀ ਧੁੰਦ ਨੇ ਘਰੋਂ ਨਿਕਲਣਾ ਕੀਤਾ ਔਖਾ, ਮੱਠੀ ਪਈ ਜ਼ਿੰਦਗੀ ਦੀ ਰਫ਼ਤਾਰ
Friday, Jan 03, 2025 - 07:51 PM (IST)
![ਸੰਘਣੀ ਧੁੰਦ ਨੇ ਘਰੋਂ ਨਿਕਲਣਾ ਕੀਤਾ ਔਖਾ, ਮੱਠੀ ਪਈ ਜ਼ਿੰਦਗੀ ਦੀ ਰਫ਼ਤਾਰ](https://static.jagbani.com/multimedia/19_49_389992736cold winter fog.jpg)
ਪਟਿਆਲਾ (ਬਲਜਿੰਦਰ) : ਇਸ ਵਾਰ ਸਰਦੀ ਦੇ ਸੀਜਨ ਦੀ ਅੱਜ ਪਹਿਲੀ ਧੁੰਦ ਪਈ, ਜਿਸ ਨਾਲ ਜਨ-ਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਤੇ ਜ਼ਿੰਦਗੀ ਦੀ ਰਫਤਾਰ ਮੱਠੀ ਪੈ ਗਈ। ਪਹਿਲੀ ਸੰਘਣੀ ਧੁੰਦ ਦੇ ਕਾਰਨ ਜੀਵਨ ਦੀ ਰਫਤਾਰ ਘਟ ਗਈ, ਕਿਉਂਕਿ ਸਵੇਰੇ ਵਿਜ਼ੀਬਿਲਟੀ 5 ਤੋਂ 10 ਫੁੱਟ ਹੀ ਰਹੀ ਅਤੇ ਲੋਕਾਂ ਨੂੰ ਸਵੇਰੇ ਕਾਫ਼ੀ ਜ਼ਿਆਦਾ ਪਰੇਸ਼ਾਨ ਹੋਣਾ ਪਿਆ। ਹਾਲਾਂਕਿ ਦੁਪਹਿਰ ਹੁੰਦੇ ਤੱਕ ਧੁੱਪ ਖਿੜ ਗਈ ਅਤੇ ਮੌਸਮ ਸੁਹਾਵਣਾ ਹੋ ਗਿਆ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਘਰ 'ਚ ਵਿਛ ਗਏ ਸੱਥਰ, ਧੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਪਿਓ ਨੇ ਛੱਡੀ ਦੁਨੀਆ
ਜ਼ਿਕਰਯੋਗ ਹੈ ਕਿ ਇਹ ਸੀਜ਼ਨ ਦੀ ਪਹਿਲੀ ਸੰਘਣੀ ਧੁੰਦ ਸੀ। ਇਸ ਵਾਰ ਜਨਵਰੀ ਦਾ ਪਹਿਲਾ ਹਫਤਾ ਹੋਣ ਦੇ ਬਾਵਜੂਦ ਵੀ ਹਾਲੇ ਠੰਡ ਨੇ ਆਪਣਾ ਪੂਰਾ ਅਸਰ ਨਹੀਂ ਦਿਖਾਇਆ। ਅੱਜ ਵੀ ਤਾਪਮਾਨ ਘੱਟੋ-ਘੱਟ 8 ਡਿਗਰੀ ਹੀ ਦਰਜ ਕੀਤਾ ਗਿਆ, ਜਦਕਿ ਇਨ੍ਹਾਂ ਵਿਚ ਤਾਪਮਾਨ 5 ਡਿਗਰੀ ਤੋਂ ਵੀ ਹੇਠਾਂ ਚਲਾ ਜਾਂਦਾ ਹੈ। ਅਜਿਹੇ ਵਿਚ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਵੱਧ ਦਰਜ ਕੀਤਾ ਜਾ ਰਿਹਾ ਹੈ ਅਤੇ ਮੌਸਮ ਵਿਭਾਗ ਦੀ ਗੱਲ ਮੰਨੀਏ ਤਾਂ ਅਗਲੇ ਕੁਝ ਦਿਨ ਮੌਸਮ ਸਾਫ ਹੀ ਰਹੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e