ਲੁਧਿਆਣਾ ਜ਼ਿਲ੍ਹੇ 'ਚ ਅਜੇ ਨਹੀਂ ਟਲਿਆ 'ਡੇਂਗੂ' ਦਾ ਖ਼ਤਰਾ, 22 ਨਵੇਂ ਮਰੀਜ਼ ਆਏ ਸਾਹਮਣੇ

Sunday, Oct 02, 2022 - 10:11 AM (IST)

ਲੁਧਿਆਣਾ ਜ਼ਿਲ੍ਹੇ 'ਚ ਅਜੇ ਨਹੀਂ ਟਲਿਆ 'ਡੇਂਗੂ' ਦਾ ਖ਼ਤਰਾ, 22 ਨਵੇਂ ਮਰੀਜ਼ ਆਏ ਸਾਹਮਣੇ

ਲੁਧਿਆਣਾ (ਸਹਿਗਲ) : ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ਦੌਰਾਨ ਡੇਂਗੂ ਦੇ 22 ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ ਸਿਹਤ ਵਿਭਾਗ ਨੇ ਇਨ੍ਹਾਂ 'ਚੋਂ 2 ਮਰੀਜ਼ਾਂ 'ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਮਾਹਰਾਂ ਦੇ ਮੁਤਾਬਕ ਪਿਛਲੇ ਸਾਲਾਂ ਦਾ ਮੁਕਾਬਲਾ ਕਰੀਏ ਤਾਂ ਡੇਂਗੂ ਦੇ ਕੇਸਾਂ ਦੀ ਗਿਣਤੀ ਕਾਫੀ ਘੱਟ ਹੈ ਪਰ ਖ਼ਤਰਾ ਅਜੇ ਟਲਿਆ ਨਹੀਂ ਹੈ। ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਤੋਂ ਬਾਅਦ ਮੱਛਰ ਪੈਦਾ ਹੋਣ ਦਾ ਮੌਕਾ ਮਿਲ ਗਿਆ ਹੈ, ਜਿਸ ਦਾ ਪਤਾ ਆਉਂਦੇ ਕੁਝ ਦਿਨਾਂ ਵਿਚ ਲੱਗੇਗਾ।

ਇਹ ਵੀ ਪੜ੍ਹੋ : ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਭਾਰੀ ਹਿੰਸਾ ਮਗਰੋਂ ਮਚੀ ਭੱਜਦੌੜ, 127 ਲੋਕਾਂ ਦੀ ਮੌਤ

ਉਸ ਤੋਂ 10 ਦਿਨਾਂ ਬਾਅਦ ਜੇਕਰ ਮਰੀਜ਼ ਸਾਹਮਣੇ ਆਉਂਦੇ ਹਨ ਤਾਂ ਇਹ ਮੰਨਿਆ ਜਾਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ। ਦੂਜੇ ਪਾਸੇ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ 1603 ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਦੇ ਮੌਕੇ 'ਤੇ ਪੰਜਾਬ ਪੁਲਸ ਨੇ ਕੱਸੀ ਤਿਆਰੀ, DGP ਵੱਲੋਂ ਜਾਰੀ ਕੀਤੇ ਗਏ ਸਖ਼ਤ ਹੁਕਮ

ਡੇਂਗੂ ਤੋਂ ਇਲਾਵਾ ਇਸ ਸਾਲ ਮਲੇਰੀਆ ਦੇ 19 ਪਾਜ਼ੇਟਿਵ ਮਰੀਜ਼ ਵੀ ਸਾਹਮਣੇ ਆਏ ਹਨ। ਸਥਾਨਕ ਹਸਪਤਾਲਾਂ ਵਿਚ ਹੁਣ ਤੱਕ ਡੇਂਗੂ ਦੇ 269 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 1256 ਜ਼ਿਲ੍ਹੇ ਦੇ ਜਦੋਂਕਿ 144 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News