ਕਬਾੜੀਏ ਦੀ ਦੁਕਾਨ ਚੋਂ ਮਿਲਿਆ ਡੇਂਗੂ ਦਾ ਲਾਰਵਾ

Thursday, Apr 19, 2018 - 09:47 PM (IST)

ਕਬਾੜੀਏ ਦੀ ਦੁਕਾਨ ਚੋਂ ਮਿਲਿਆ ਡੇਂਗੂ ਦਾ ਲਾਰਵਾ

ਫਿਰੋਜ਼ਪੁਰ, (ਮਲਹੋਤਰਾ)-  ਗਰਮੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਪਾਣੀ ਤੇ ਕੀਟਾਂ ਨਾਲ ਫੈਲਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਸਿਹਤ ਵਿਭਾਗ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਜ਼ਿਲਾ ਐਪੀਡਮੋਲੋਜਿਸਟ ਡਾ.ਯੁਵਰਾਜ ਨਾਰੰਗ ਦੇ ਨਿਰਦੇਸ਼ਾਂ 'ਤੇ ਐਂਟੀ ਡੇਂਗੂ ਲਾਰਵਾ ਟੀਮ ਨੇ ਵੀਰਵਾਰ ਬਸਤੀ ਭੱਟੀਆਂ ਵਿਚ ਚੈਕਿੰਗ ਕੀਤੀ ਤੇ ਅੱਡਾ ਖਾਈ ਵਾਲਾ ਦੇ ਕੋਲ ਚੂਨੀ ਲਾਲ ਕਬਾੜੀਏ ਦੀ ਦੁਕਾਨ 'ਚੋਂ ਡੇਂਗੂ ਦਾ ਲਾਰਵਾ ਡਿਟੈਕਟ ਕੀਤਾ। ਟੀਮ ਮੈਂਬਰਾਂ ਨਰਿੰਦਰ ਸ਼ਰਮਾ, ਪੁਨੀਤ ਮਹਿਤਾ, ਸੁਰੇਸ਼ ਕੁਮਾਰ ਨੇ ਦੱਸਿਆ ਕਿ ਲਾਰਵਾ ਮਿਲਣ 'ਤੇ ਨਗਰ ਕੌਂਸਲ ਨੂੰ ਸਬੰਧਤ ਦੁਕਾਨਦਾਰ ਦਾ ਚਲਾਨ ਕੱਟਣ ਲਈ ਸੂਚਨਾ ਭੇਜ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਪਾਣੀ ਤੇ ਮੱਛਰ ਤੋਂ ਬੀਮਾਰੀਆਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਹਨ, ਇਸ ਲਈ ਆਪਣੇ ਘਰ, ਦੁਕਾਨ ਅਤੇ ਆਲੇ-ਦੁਆਲੇ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਘਰਾਂ ਤੇ ਦੁਕਾਨਾਂ ਦੇ ਕੋਲ ਕਿਤੇ ਵੀ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ, ਜੇ ਕਿਤੇ ਡੇਂਗੂ ਦਾ ਲਾਰਵਾ ਚੈਕਿੰਗ ਟੀਮ ਨੂੰ ਮਿਲਦਾ ਹੈ ਤਾਂ ਸਬੰਧਤ ਦੁਕਾਨ ਜਾਂ ਘਰ ਦੇ ਮਾਲਕ ਦਾ ਚਲਾਨ ਕੱਟ ਕੇ ਉਸ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਇਸ ਸਮੇਂ ਰਾਮ ਪ੍ਰਤਾਪ, ਸਤਪਾਲ ਚਾਵਲਾ ਆਦਿ ਉਨ੍ਹਾਂ ਦੇ ਨਾਲ ਸਨ।


Related News