ਲੁਧਿਆਣਾ ''ਚ ਘੱਟਦੇ ਕੋਰੋਨਾ ਦੌਰਾਨ ਵਧ ਰਿਹੈ ''ਡੇਂਗੂ''

Saturday, Oct 24, 2020 - 02:04 PM (IST)

ਲੁਧਿਆਣਾ ''ਚ ਘੱਟਦੇ ਕੋਰੋਨਾ ਦੌਰਾਨ ਵਧ ਰਿਹੈ ''ਡੇਂਗੂ''

ਲੁਧਿਆਣਾ (ਸਹਿਗਲ) : ਜਿੱਥੇ ਹੁਣ ਕੋਰੋਨਾ ਦਾ ਪ੍ਰਕੋਪ ਘੱਟਣ ਨਾਲ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ, ਉਥੇ ਡੇਂਗੂ ਦਾ ਖਤਰਾ ਵਧ ਰਿਹਾ ਹੈ। ਅੱਜ ਜ਼ਿਲ੍ਹੇ 'ਚ ਕੋਰੋਨਾ ਦੇ 53 ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ 52 ਮਰੀਜ਼ ਡੇਂਗੂ ਦੇ ਵੀ ਆਏ ਹਨ, ਜਿਸ ਕਾਰਨ ਲੁਧਿਆਣਵੀਆਂ ਨੂੰ ਹੁਣ ਡੇਂਗੂ ਨਾਲ ਵੀ ਇਕ ਹੋਰ ਜੰਗ ਲੜਨ ਲਈ ਆਪਣੇ ਆਪ ਨੂੰ ਮਜ਼ਬੂਤ ਰੱਖਣਾ ਹੋਵੇਗਾ। ਕੋਰੋਨਾ ਵਾਇਰਸ ਦੇ ਚੱਲ ਰਹੇ ਪ੍ਰਕੋਪ ਕਾਰਨ ਬੀਤੇ ਦਿਨ 5 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ ਜ਼ਿਲ੍ਹੇ 'ਚ ਕੁੱਲ 62 ਨਵੇਂ ਮਰੀਜ਼ ਸਾਹਮਣੇ ਆਏ ਹਨ।

ਇਨ੍ਹਾਂ ਮਰੀਜ਼ਾਂ 'ਚ 53 ਮਰੀਜ਼ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਹਨ ਅਤੇ 9 ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ, ਜਦੋਂ ਕਿ ਜਿਨ੍ਹਾਂ 5 ਲੋਕਾਂ ਦੀ ਬੀਤੇ ਦਿਨ ਮੌਤ ਹੋ ਗਈ ਹੈ, ਉਨ੍ਹਾਂ 'ਚ 3 ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਜਦੋਂਕਿ ਹੋਰ 2 ਮਰੀਜ਼ਾਂ 'ਚੋਂ ਇਕ ਨਵਾਂਸ਼ਹਿਰ ਅਤੇ ਇਕ ਸੰਗਰੂਰ ਦਾ ਰਹਿਣ ਵਾਲਾ ਹੈ। ਜ਼ਿਲ੍ਹੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 19,890 ਹੋ ਗਈ ਹੈ, ਜਦਕਿ ਇਨ੍ਹਾਂ ਵਿਚੋਂ 827 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਿਹਤ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਉਪਰੋਕਤ ਮਰੀਜ਼ਾਂ ਤੋਂ ਇਲਾਵਾ 2666 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਸਨ, ਜਿਨ੍ਹਾਂ 'ਚੋਂ 306 ਦੀ ਮੌਤ ਹੋ ਚੁੱਕੀ ਹੈ। ਉਥੇ ਜ਼ਿਲ੍ਹੇ ਦੇ ਪ੍ਰਮੁੱਖ ਹਸਪਤਾਲਾਂ 'ਚ ਡੇਂਗੂ ਦੇ 52 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹੇ 'ਚ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 3000 ਤੋਂ ਪਾਰ ਹੋ ਗਈ ਹੈ। ਮਾਹਿਰਾਂ ਅਨੁਸਾਰ ਫੌਗਿਗ ਨਾ ਹੋਣ ਕਰ ਕੇ ਡੇਂਗੂ ਫੈਲਣ ਦਾ ਕਾਰਨ ਹੈ। ਸਿਹਤ ਮਹਿਕਮੇ 'ਚ ਸੀਮਤ ਗਿਣਤੀ 'ਚ ਮੁਲਾਜ਼ਮ ਹਨ ਅਤੇ ਉਹ ਵੀ ਕੋਰੋਨਾ ਦੇ ਕੰਮਾਂ 'ਚ ਲੱਗੇ ਹੋਏ ਹਨ।
 


author

Babita

Content Editor

Related News