ਡੇਂਗੂ ਨਾਲ 5 ਮਰੀਜ਼ਾਂ ਦੀ ਮੌਤ, ਗਿਣਤੀ 2500 ਤੋਂ ਪਾਰ

Saturday, Nov 09, 2019 - 01:16 PM (IST)

ਡੇਂਗੂ ਨਾਲ 5 ਮਰੀਜ਼ਾਂ ਦੀ ਮੌਤ, ਗਿਣਤੀ 2500 ਤੋਂ ਪਾਰ

ਲੁਧਿਆਣਾ (ਸਹਿਗਲ) : ਸ਼ਹਿਰ 'ਚ ਡੇਂਗੂ ਦੇ ਕਹਿਰ ਨਾਲ ਪਿਛਲੇ ਕੁਝ ਦਿਨਾਂ 'ਚ 5 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚ 2 ਮਰੀਜ਼ ਜੰਮੂ, ਜਲੰਧਰ ਤੇ 2 ਲੁਧਿਆਣਾ ਦੇ ਰਹਿਣ ਵਾਲੇ ਹਨ। ਸੂਤਰਾਂ ਮੁਤਾਬਕ ਡੇਂਗੂ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਕੁਝ ਜ਼ਿਆਦਾ ਵੀ ਹੋ ਸਕਦੀ ਹੈ। ਉਪਰੋਕਤ ਮਰੀਜ਼ ਇਕ ਹਸਪਤਾਲ 'ਚ ਹੀ ਭਰਤੀ ਹੋਏ ਦੱਸੇ ਜਾਂਦੇ ਹਨ। ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 2500 ਤੋਂ ਜ਼ਿਆਦਾ ਹੋ ਗਈ ਦੱਸੀ ਜਾਂਦੀ ਹੈ।

ਇਨ੍ਹਾਂ 'ਚ ਕਰੀਬ 2100 ਮਰੀਜ਼ ਇਕੱਲੇ ਦਯਾਨੰਦ ਹਸਪਤਾਲ 'ਚ ਭਰਤੀ ਹੋ ਚੁੱਕੇ ਹਨ। ਮਾਹਰਾਂ ਦੇ ਮੁਤਾਬਕ ਪਿਛਲੇ ਕੁਝ ਦਿਨਾਂ 'ਚ ਡੇਂਗੂ ਦੇ ਮਰੀਜ਼ਾਂ ਦਾ ਅਨੁਪਾਤ ਜਿਸ ਤਰ੍ਹਾਂ ਵਧਿਆ ਹੈ, ਜੇਕਰ ਕੁਝ ਦਿਨ ਹੋਰ ਚੱਲਦਾ ਰਿਹਾ ਤਾਂ ਪਿਛਲੇ ਸਾਰੇ ਰਿਕਾਰਡ ਟੁੱਟ ਸਕਦੇ ਹਨ। ਇਕੱਲੇ ਦਯਾਨੰਦ ਹਸਪਤਾਲ 'ਚ ਹੀ 24 ਘੰਟੇ 'ਚ 100 ਦੇ ਕਰੀਬ ਮਰੀਜ਼ ਭਰਤੀ ਹੋ ਰਹੇ ਹਨ। ਬੀਤੀ ਰਾਤ ਹਸਪਤਾਲ 'ਚ 60 ਡੇਂਗੂ ਦੇ ਸ਼ੱਕੀ ਮਰੀਜ਼ ਭਰਤੀ ਹੋਏ।


author

Babita

Content Editor

Related News