ਸਹਿਕਾਰੀ ਸਭਾ ''ਚ ਘਪਲੇ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਣ ''ਤੇ ਪ੍ਰਦਰਸ਼ਨ

11/18/2017 3:21:31 AM

ਹੁਸ਼ਿਆਰਪੁਰ, (ਘੁੰਮਣ)- ਕੋਟਲੀ ਖਾਸ ਸਹਿਕਾਰੀ ਸਭਾ ਦੇ ਮੈਂਬਰਾਂ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਕੇ ਸਹਿਕਾਰੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। 
ਸਹਿਕਾਰੀ ਸਭਾ ਦੇ ਮੈਂਬਰ ਮਾਹਿਲ ਸਿੰਘ ਨੇ ਦੱਸਿਆ ਕਿ ਸੁਸਾਇਟੀ ਦੇ ਮੈਂਬਰਾਂ ਦੇ ਨਾਂ 5.62 ਕਰੋੜ ਰੁਪਏ ਦੀ ਰਾਸ਼ੀ ਦੇ ਕਰਜ਼ੇ ਪਾਏ ਗਏ ਸਨ, ਜਿਸ ਸਬੰਧੀ ਪੁਲਸ ਨੇ 22 ਜੂਨ 2016 ਨੂੰ ਐੱਫ .ਆਈ. ਆਰ. ਵੀ ਦਰਜ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਹਿਕਾਰਤਾ ਵਿਭਾਗ ਪੰਜਾਬ ਦੇ ਉੱਚ ਅਧਿਕਾਰੀ ਇਸ ਘਪਲੇ 'ਚ ਵਿਚ ਸ਼ਾਮਲ ਸੁਸਾਇਟੀ ਦੇ ਕਰਮਚਾਰੀਆਂ ਨੂੰ ਬਚਾਉਣ ਲਈ ਜੀਅਤੋੜ ਯਤਨ ਕਰ ਰਹੇ ਹਨ। ਜਿਨ੍ਹਾਂ ਲੋਕਾਂ ਨਾਲ ਠੱਗੀ ਵੱਜੀ ਹੈ, ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਵਿਰੁੱਧ ਵਿਭਾਗ ਵੱਲੋਂ ਕੇਸ 
ਦਰਜ ਕਰਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। 
ਉਨ੍ਹਾਂ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਅਤੇ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਨਿਆਂ ਦਿਵਾਇਆ ਜਾਵੇ। ਇਸ ਮੌਕੇ ਆਸ਼ਾ ਨੰਦ, ਪ੍ਰਸ਼ੋਤਮ ਸਿੰਘ, ਰਮੇਸ਼ ਕੁਮਾਰ, ਅਮੋਲਕ ਸਿੰਘ, ਮਨੀ ਕੁਮਾਰ, ਅਮਰ ਨਾਥ, ਦਲੀਪ ਸਿੰਘ, ਅਜੀਤ ਸਿੰਘ, ਰਘਵੀਰ ਸਿੰਘ, ਰਵਿੰਦਰ ਕੌਰ, ਸੁਰੇਖਾ ਦੇਵੀ, ਸੁਨੀਤਾ ਦੇਵੀ ਆਦਿ ਹਾਜ਼ਰ ਸਨ।


Related News