ਤਿਉਹਾਰੀ ਸੀਜ਼ਨ ’ਚ ਵਾਧੂ ਟਰੇਨਾਂ ਚਲਾਉਣ ਦੀ ਮੰਗ

Sunday, Oct 13, 2024 - 11:35 AM (IST)

ਚੰਡੀਗੜ੍ਹ (ਲਲਨ) : ਤਿਉਹਾਰੀ ਸੀਜ਼ਨ ਦੌਰਾਨ ਚੰਡੀਗੜ੍ਹ ਤੋਂ ਯੂ. ਪੀ.-ਬਿਹਾਰ ਜਾਣ ਵਾਲੀਆਂ ਰੂਟੀਨ ਤੇ ਵਿਸ਼ੇਸ਼ ਰੇਲ ਗੱਡੀਆਂ ਦੇ ਭਰ ਜਾਣ ਤੋਂ ਬਾਅਦ ਮੌਰੀਆ ਸਮਾਜ ਨੇ ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਵਾਧੂ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਹੈ। ਨਾਲ ਹੀ ਰੇਲ ਗੱਡੀ ਨੰਬਰ 12231-32 ਚੰਡੀਗੜ੍ਹ-ਲਖਨਊ ਤੋਂ ਪ੍ਰਤਾਪਗੜ੍ਹ ਅਤੇ ਚੰਡੀਗੜ੍ਹ ਤੋਂ ਵਾਰਾਣਸੀ ਲਈ ਸਿੱਧੀ ਰੇਲ ਗੱਡੀ ਚਲਾਉਣ ਦੀ ਮੰਗ ਵੀ ਕੀਤੀ ਗਈ ਹੈ। ਭਾਰਤੀ ਮੌਰੀਆ ਸਮਾਜ ਦੇ ਪ੍ਰਧਾਨ ਆਰ.ਐੱਨ. ਮੌਰੀਆ ਨੇ ਕਿਹਾ ਕਿ ਰੇਲਵੇ ਬੋਰਡ ਨੂੰ ਸਰਵੇਖਣ ਕਰਵਾਉਣਾ ਚਾਹੀਦਾ ਹੈ ਕਿ ਸਦਭਾਵਨਾ ਟਰੇਨ ’ਚ ਪੂਰਵਾਂਚਲ ਦੇ ਵੱਧ ਤੋਂ ਵੱਧ ਲੋਕ ਸਫ਼ਰ ਕਰਦੇ ਹਨ, ਪਰ ਇਹ ਟਰੇਨ ਲਖਨਊ ਤੱਕ ਹੀ ਜਾਂਦੀ ਹੈ। ਇਸ ਤੋਂ ਬਾਅਦ ਯਾਤਰੀਆਂ ਨੂੰ ਲਖਨਊ ਲਈ ਦੂਜੀ ਟਰੇਨ ਫੜ੍ਹਨੀ ਪੈਂਦੀ ਹੈ, ਜਿਸ ਕਾਰਨ ਕਾਫੀ ਸਮਾਂ ਬਰਬਾਦ ਹੁੰਦਾ ਹੈ। ਰੇਲਵੇ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ, ਤਾਂ ਜੋ ਰੇਲਵੇ ਨੂੰ ਵੀ ਫ਼ਾਇਦਾ ਹੋਵੇ ਅਤੇ ਯਾਤਰੀਆਂ ਨੂੰ ਕੋਈ ਨੁਕਸਾਨ ਨਾ ਹੋਵੇ। ਪ੍ਰਧਾਨ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਸੰਸਦ ਮੈਂਬਰ ਤੋਂ ਮੰਗ ਕਰ ਰਹੇ ਹਨ ਪਰ ਇਸ ਤੋਂ ਬਾਅਦ ਵੀ ਰੇਲਵੇ ਨੇ ਯੋਗ ਕਦਮ ਨਹੀਂ ਚੁੱਕੇ।
5 ਜ਼ਿਲ੍ਹਿਆਂ ਦੇ ਲੋਕਾਂ ਨੂੰ ਮਿਲੇਗਾ ਲਾਭ
ਰੇਲ ਮੰਤਰੀ ਨੂੰ ਭੇਜੀ ਮੇਲ ਵਿਚ ਭਾਰਤੀ ਮੌਰੀਆ ਸਮਾਜ ਨੇ ਲਿਖਿਆ ਹੈ ਕਿ ਜੇਕਰ ਸਦਭਾਵਨਾ ਟਰੇਨ ਨੂੰ ਪ੍ਰਤਾਪਗੜ੍ਹ ਤੱਕ ਵਧਾਇਆ ਜਾਂਦਾ ਹੈ ਤਾਂ ਉੱਤਰ ਪ੍ਰਦੇਸ਼ ਦੇ 5 ਜ਼ਿਲ੍ਹਿਆਂ ਨੂੰ ਸਭ ਤੋਂ ਵੱਧ ਫ਼ਾਇਦਾ ਹੋਵੇਗਾ। ਇਸ ਵਿਚ ਰਾਏਬਰੇਲੀ, ਅਮੇਠੀ, ਗੌਰੀਗੰਜ, ਜੈਸ ਅਤੇ ਪ੍ਰਤਾਪਗੜ੍ਹ ਸ਼ਾਮਲ ਹਨ। ਇਸ ਰੂਟ ’ਤੇ ਚੰਡੀਗੜ੍ਹ ਤੋਂ ਇਕ ਵੀ ਰੇਲਗੱਡੀ ਨਹੀਂ ਜਾਂਦੀ। ਜ਼ਿਆਦਾਤਰ ਯਾਤਰੀਆਂ ਨੂੰ ਅੰਬਾਲਾ ਤੋਂ ਹੀ ਆਪਣਾ ਸਫ਼ਰ ਸ਼ੁਰੂ ਕਰਨਾ ਪੈਂਦਾ ਹੈ। ਸਾਡੀ ਮੰਗ ਹੈ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਸਦਭਾਵਨਾ ਟਰੇਨ ਨੂੰ ਪ੍ਰਤਾਪਗੜ੍ਹ ਤੱਕ ਵਧਾਇਆ ਜਾਵੇ।


Babita

Content Editor

Related News