ਬਰਮ ਮਜ਼ਬੂਤ ਕਰਨ ਤੇ ਟੁੱਟੀ ਰੇਲਿੰਗ ਦੀ ਮੁਰੰਮਤ ਕਰਨ ਦੀ ਮੰਗ

Monday, Apr 02, 2018 - 02:37 AM (IST)

ਰੂਪਨਗਰ,   (ਵਿਜੇ)-  ਗਿਆਨੀ ਜ਼ੈਲ ਸਿੰਘ ਮਾਰਕੀਟ ਦੇ ਦੁਕਾਨਦਾਰਾਂ ਨੇ ਦੁਕਾਨਾਂ ਦੇ ਅੱਗੇ ਲੰਬੇ ਸਮੇਂ ਤੋਂ ਟੁੱਟੀ ਹੋਈ ਰੇਲਿੰਗ ਦੀ ਮੁਰੰਮਤ ਨਾ ਕਰਵਾਏ ਜਾਣ ਨੂੰ ਲੈ ਕੇ ਰੋਸ ਪ੍ਰਗਟ ਕੀਤਾ। 
ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਮਾਰਕੀਟ ਦੇ ਨਜ਼ਦੀਕ ਲੋਹੇ ਦੀ ਰੇਲਿੰਗ ਪਿਛਲੇ ਕਾਫੀ ਸਮੇਂ ਤੋਂ ਟੁੱਟੀ ਹੋਈ ਹੈ, ਜਿਸ ਦੀ ਕੋਈ ਵੀ ਮੁਰੰਮਤ ਨਹੀਂ ਕਰਵਾਈ ਗਈ। ਇਸ ਤੋਂ ਇਲਾਵਾ ਸੜਕ ਦੇ ਅੱਧੇ ਹਿੱਸੇ 'ਤੇ ਪ੍ਰੀਮਿਕਸ ਨਾ ਪਾਏ ਜਾਣ ਕਾਰਨ ਵਾਹਨ ਚਾਲਕ ਉਥੋਂ ਅਕਸਰ ਹੀ ਸਲਿੱਪ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਰਾਜੀਵ ਗਾਂਧੀ ਪਾਰਕ ਦੇ ਨਾਲ ਲੱਗਦਾ ਮਾਰਗ ਦੁਰਦਸ਼ਾ ਦਾ ਸ਼ਿਕਾਰ ਹੈ। ਉਨ੍ਹਾਂ ਕਿਹਾ ਕਿ ਗਿਆਨੀ ਜ਼ੈਲ ਸਿੰਘ ਮੁੱਖ ਮਾਰਗ ਦੇ ਨਾਲ ਬਰਮ ਨੂੰ ਪੱਕਾ ਕੀਤਾ ਜਾਵੇ ਅਤੇ ਬਾਊਂਡਰੀ ਰੇਲਿੰਗ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।


Related News