ਕੁੱਟਮਾਰ ਕਰਨ ਵਾਲੀ ਔਰਤ ਸਮੇਤ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ
Saturday, Jul 11, 2026 - 03:41 PM (IST)
ਫਾਜ਼ਿਲਕਾ (ਨਾਗਪਾਲ) : ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਉਸ ਦੀ ਕੁੱਟਮਾਰ ਕਰਨ ਵਾਲੀ ਇਕ ਔਰਤ ਸਮੇਤ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੁਨੀਲ ਕੁਮਾਰ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ ਜਦੋਂ 29 ਜੂਨ ਨੂੰ ਉਹ ਆਪਣੇ ਘਰ ਗਿਆ ਤਾਂ ਘਰ ਉਸਦੀ ਪਤਨੀ ਰਜਨੀ ਬਾਲਾ ਅਤੇ ਪ੍ਰਸ਼ੋਤਮ ਲਾਲ ਮੌਜੂਦ ਸਨ।
ਜਦੋਂ ਉਸ ਨੇ ਦੋਵਾਂ ਨੂੰ ਪੁੱਛਿਆ ਕਿ ਉਹ ਇੱਥੇ ਕੀ ਕਰ ਰਹੇ ਹਨ ਤਾਂ ਰਜਨੀ ਬਾਲਾ ਅਤੇ ਪ੍ਰਸ਼ੋਤਮ ਲਾਲ ਨੇ ਉਸ ਨਾਲ ਗਾਲੀ-ਗਲੋਚ ਕੀਤਾ। ਇਸ ਤੋਂ ਬਾਅਦ ਉਹ ਆਪਣੀ ਡੇਅਰੀ ਦੀ ਦੁਕਾਨ 'ਤੇ ਚਲਿਆ ਗਿਆ, ਜਦੋਂ ਉਹ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਮੰਗਲ ਸਿੰਘ ਅਤੇ ਉਕਤ ਦੋਵਾਂ ਨੇ ਫਿਰ ਉਸ ਨਾਲ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਪੁਲਸ ਨੇ ਬਿਆਨ ਦੇ ਆਧਾਰ ਤੇ ਉਕਤ ਤਿੰਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
