ਬੱਚਿਆਂ ਸਬੰਧੀ ਅਸ਼ਲੀਲ ਵੀਡੀਓਜ਼ ਫਾਰਵਰਡ ਕਰਨ ''ਤੇ ਪਰਚਾ ਦਰਜ

Tuesday, Jul 14, 2026 - 11:20 AM (IST)

ਬੱਚਿਆਂ ਸਬੰਧੀ ਅਸ਼ਲੀਲ ਵੀਡੀਓਜ਼ ਫਾਰਵਰਡ ਕਰਨ ''ਤੇ ਪਰਚਾ ਦਰਜ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਾਈਬਰ ਕਰਾਈਮ ਪੁਲਸ ਨੇ ਬੱਚਿਆਂ ਦੀ ਅਸ਼ਲੀਲ ਵੀਡੀਓ ਅਪਲੋਡ ਕਰਨ ਅਤੇ ਸ਼ੇਅਰ ਕਰਨ ਨੂੰ ਲੈ ਕੇ ਇਕ ਮਾਮਲਾ ਦਰਜ ਕੀਤਾ ਹੈ। ਦੇਸ਼ ਅੰਦਰ ਸ਼ੋਸ਼ਲ ਮੀਡੀਆ ਤੇ ਬੱਚਿਆਂ ਸਬੰਧੀ ਅਜਿਹੀਆਂ ਵੀਡੀਓ ਵੇਖਣ , ਡਾਊਨਲੋਡ ਕਰਨ ਅਤੇ ਸ਼ੇਅਰ ਕਰਨਾ ਕਨੂੰਨੀ ਜੁਰਮ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਸਾਈਬਰ ਕਰਾਈਮ ਪੁਲਸ ਨੂੰ ਬਣੀ ਟਿੱਪਲਾਈਨ ਤੇ ਨੰਬਰ 234428958 ਪ੍ਰਾਪਤ ਹੋਈ ਜਿਸ ਅਨੁਸਾਰ ਕਿਸੇ  ਵਿਅਕਤੀ ਵੱਲੋਂ ਬੱਚਿਆਂ ਸਬੰਧੀ ਅਸ਼ਲੀਲ ਵੀਡੀਓ ਅਪਲੋਡ/ਟਰਾਂਸਫਰ ਕੀਤੀ ਹੈ। 

ਜਾਣਕਾਰੀ ਮਿਲਣ 'ਤੇ ਫਾਈਲਾਂ ਚੈੱਕ ਕੀਤੀਆਂ ਤਾਂ ਬੱਚਿਆਂ ਸਬੰਧੀ ਅਸ਼ਲੀਲ ਵੀਡੀਓ / ਫੋਟੋ ਅਪਲੋਡ ਕਰਨੀ ਤਕਸੀਦ ਹੋਈ। ਜੋ ਕਿ ਬੱਚਿਆਂ ਦੇ ਜਿਣਸੀ ਸ਼ੋਸ਼ਣ ਅਤੇ ਦੁਰਵਿਹਾਰ ਸਬੰਧੀ (ਸੀ ਐਸ ਈ ਏ ਐਮ)ਜੁਰਮ ਹੈ। ਇਹ ਸਮੱਗਰੀ ਸੋਸ਼ਲ ਮੀਡੀਆ 'ਤੇ ਅੱਗੇ ਫਾਰਵਰਡ ਵੀ ਹੋਈ ਸੀ। ਇਸ ਤਹਿਤ 7901883670 ਮੋਬਾਇਲ ਨੰਬਰ ਦੇ ਨਾਮਲੂਮ ਵਿਅਕਤੀ ਵਿਰੁੱਧ ਸਾਈਬਰ ਕਰਾਈਮ ਥਾਣੇ ਵਿਚ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
 


author

Anmol Tagra

Content Editor

Related News