ਲੜਕੀਆਂ ਦੇ ਹੋਸਟਲ ''ਚ ਵੀਡੀਓ ਬਣਾਉਣ ਵਾਲਿਆਂ ''ਤੇ ਕੀਤੀ ਕਾਰਵਾਈ ਦੀ ਮੰਗ

Monday, Oct 30, 2017 - 07:18 AM (IST)

ਲੜਕੀਆਂ ਦੇ ਹੋਸਟਲ ''ਚ ਵੀਡੀਓ ਬਣਾਉਣ ਵਾਲਿਆਂ ''ਤੇ ਕੀਤੀ ਕਾਰਵਾਈ ਦੀ ਮੰਗ

ਤਰਨਤਾਰਨ,  (ਬਲਵਿੰਦਰ ਕੌਰ)-  ਗੁਰੂ ਅਮਰਦਾਸ ਕੈਨੇਡੀਅਨ ਸਕੂਲ ਗੋਇੰਦਵਾਲ ਸਾਹਿਬ ਦੇ ਚੱਲ ਰਹੇ ਲੜਕੀਆਂ ਦੇ ਹੋਸਟਲ 'ਚ ਰਾਤ ਸਮੇਂ ਦਾਖਲ ਹੋ ਕੇ ਵੀਡੀਓ ਬਣਾਉਣ ਵਾਲਿਆਂ 'ਤੇ ਕਾਰਵਾਈ ਕਰਨ ਦੀ ਸਕੂਲ ਪ੍ਰਬੰਧਕਾਂ ਨੇ ਮੰਗ ਕੀਤੀ ਹੈ।
ਇਸ ਸਬੰਧੀ ਸਕੂਲ ਦੇ ਮੁੱਖ ਪ੍ਰਬੰਧਕ ਚੇਅਰਮੈਨ ਕਸ਼ਮੀਰ ਸਿੰਘ ਰੰਧਾਵਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੁੱਝ ਸਕੂਲ ਦੋਖੀਆਂ ਵੱਲੋਂ ਰਾਤ ਸਮੇਂ ਲੜਕੀਆਂ ਦੇ ਹੋਸਟਲ 'ਚ ਵੀਡੀਓ ਬਣਾ ਕੇ ਸਕੂਲ ਨੂੰ ਬਦਨਾਮ ਕਰਨ ਲਈ ਹੱਥਕੰਡੇ ਅਪਣਾਏ ਗਏ। ਇਸ ਮੌਕੇ ਉਨ੍ਹਾਂ ਸਕੂਲ ਸਟਾਫ ਤੇ ਲੜਕੀਆਂ ਦੇ ਮਾਪਿਆਂ ਦੀ ਹਾਜ਼ਰੀ 'ਚ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਸਕੂਲ ਹੋਸਟਲ 'ਚ ਰਾਤ ਸਮੇਂ ਦਾਖਲ ਹੋ ਕੇ ਗੁੰਡਾਗਰਦੀ ਕਰਨ ਵਾਲਿਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਦੋਂ ਥਾਣਾ ਗੋਇੰਦਵਾਲ ਸਾਹਿਬ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਰਾਤ ਸਮੇਂ ਲੜਕੀਆਂ ਦੇ ਹੋਸਟਲ 'ਚ ਦਾਖਲ ਹੋ ਕੇ ਵੀਡੀÀ ਬਣਾਉਣਾ ਗੈਰ-ਕਾਨੂੰਨੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰ ਰਹੇ ਹਾਂ। ਇਸ ਮੌਕੇ ਚੇਅਰਮੈਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ।


Related News