ਕਰਫਿਊ ਕਾਰਨ ਕਿਸੇ ਵੀ ਹਸਪਤਾਲ ਨੇ ਨਹੀਂ ਖੋਲ੍ਹਿਆ ਬੂਹਾ, ਦਿੱਤਾ ਸੜਕ 'ਤੇ ਬੱਚੇ ਨੂੰ ਜਨਮ

04/03/2020 11:05:01 AM

ਧਰਮਕੋਟ (ਸਤੀਸ਼): ਭਾਵੇਂ ਸਰਕਾਰਾਂ ਵਲੋਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਕਈ ਤਰ੍ਹਾਂ ਦੇ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਸਥਾਨਕ ਸ਼ਹਿਰ 'ਚ ਰਹਿੰਦੇ ਮਰਦਾਨੇ ਦੇ ਪਰਿਵਾਰ ਦੀ ਕੁੜੀ ਜੋਤੀ ਪਤਨੀ ਰਮੇਸ਼ ਜਿਸ ਦੀ ਕਿ ਡਿਲੀਵਰੀ ਹੋਣੀ ਸੀ। ਬੀਤੀ ਰਾਤ11.30 ਵਜੇ ਦੇ ਕਰੀਬ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੇ ਬੂਹੇ ਖੜ੍ਹਕਾਏ ਅਤੇ ਸਥਾਨਕ ਸ਼ਹਿਰ 'ਚ ਸਥਿਤ ਸਰਕਾਰੀ ਹਸਪਤਾਲ 'ਚ ਵੀ ਗਏ ਪਰ ਹਸਪਤਾਲ 'ਚ ਕੁੰਡੇ ਲੱਗੇ ਹੋਏ ਸਨ ਅਤੇ ਕੋਈ ਵੀ ਡਾਕਟਰ ਸਹਾਇਤਾ ਲਈ ਨਹੀਂ ਆਇਆ, ਜਿਸ ਕਾਰਨ ਉਕਤ ਔਰਤ ਜੋ ਕਿ ਬਹੁਤ ਮੁਸ਼ਕਲ 'ਚ ਸੀ। ਉਸ ਦੀ ਡਿਲੀਵਰੀ ਲੋਹਗੜ੍ਹ ਚੌਕ ਮੋਗਾ ਜਲੰਧਰ ਸੜਕ ਤੇ ਫੱਟੇ ਉਪਰ ਕੀਤੀ ਗਈ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਪੈਨਸ਼ਨਧਾਰਕਾਂ ਲਈ ਚੰਗੀ ਖਬਰ, ਕੈਪਟਨ ਨੇ ਕੀਤਾ ਵੱਡਾ ਐਲਾਨ

ਇਸ 'ਚ ਬਿੱਕਰ ਸਿੰਘ ਏ.ਐੱਸ.ਆਈ ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਪੀ.ਸੀ.ਆਰ. ਮੋਟਰਸਾਈਲ ਨੰਬਰ 22  ਦੋਹਾਂ ਕਰਮਚਾਰੀਆਂ ਵਲੋਂ ਉਕਤ ਔਰਤ ਦੀ ਡਿਲੀਵਰੀ 'ਚ ਸਹਾਇਤਾ ਕੀਤੀ ਗਈ ਅਤੇ ਔਰਤਾਂ ਨੂੰ ਉਥੇ ਲਿਆ ਕੇ ਰਾਤ 1.30 ਵਜੇ ਔਰਤ ਦੀ ਡਿਲੀਵਰੀ ਸਫਲਤਾ ਪੂਰਵਕ ਕਰਵਾਈ। ਇਸ ਤੋਂ ਬਾਅਦ ਕਰਮਚਾਰੀਆਂ ਨੇ ਆਪਣੀ ਗੱਡੀ 'ਚ ਔਰਤ ਨੂੰ ਬਿਠਾ ਕੇ ਉਸ ਨੂੰ ਘਰ ਪਹੁੰਚਾਇਆ, ਜਿੱਥੇ ਸਮੁੱਚੇ ਸ਼ਹਿਰ ਅਤੇ ਇਲਾਕੇ 'ਚ ਪੁਲਸ ਕਰਮਚਾਰੀਆਂ ਵੱਲੋਂ ਨਿਭਾਏ ਰੋਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਹੀ ਪਰਿਵਾਰ ਜਿਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਅਤੇ ਪਰਿਵਾਰ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਥੇ ਹੀ ਦੂਜੇ ਪਾਸੇ ਪਰਿਵਾਰ ਵਾਲੇ ਦੋਹਾਂ ਪੁਲਸ ਮੁਲਾਜ਼ਮਾਂ ਵੱਲੋਂ ਇਸ ਦੌਰਾਨ ਕੀਤੀ ਗਈ ਸਹਾਇਤਾ ਲਈ ਉਨ੍ਹਾਂ ਦਾ ਧੰਨਵਾਦ ਕਰ ਰਹੇ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿੱਥੇ ਸਮੁੱਚਾ ਦੇਸ਼ ਕਰੋਨਾ ਵਾਇਰਸ ਵਰਗੀ ਬਿਮਾਰੀ ਨੂੰ ਲੈ ਕੇ ਸੰਕਟ ਦੀ ਘੜੀ 'ਚ ਹੈ ਉਥੇ ਹੀ ਅਜਿਹੇ ਸਮੇਂ ਡਾਕਟਰੀ ਸਹਾਇਤਾ ਨਾ ਮਿਲਣਾ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ:  ਸਾਨੂੰ ਕੋਰੋਨਾ ਤੋਂ ਬਚਾਅ ਸਕਦੈ ਹਨ ਇਹ ਛੋਟੇ-ਛੋਟੇ ਉਪਾਅ


Shyna

Content Editor

Related News