ਦਿੱਲੀ ਤੋਂ ਕਾਰ ਚੋਰੀ ਕਰ ਪੰਜਾਬ ''ਚ ਵੇਚਣ ਵਾਲਾ ਗੈਂਗ ਬੇਪਰਦਾ
Saturday, Mar 16, 2019 - 11:54 AM (IST)
ਅਜਨਾਲਾ (ਗੁਰਿੰਦਰ ਸਿੰਘ ਬਾਠ) : ਅੰਮ੍ਰਿਤਸਰ ਪੁਲਸ ਨੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਉਕਤ ਦੋਸ਼ੀ ਦਿੱਲੀ ਤੇ ਹੋਰ ਸੂਬਿਆਂ ਤੋਂ ਗੱਡੀਆਂ ਚੋਰੀ ਕਰ ਕੇ ਪੰਜਾਬ 'ਚ ਵੇਚਦੇ ਸਨ। ਪੁਲਸ ਨੇ ਇਨ੍ਹਾਂ ਕੋਲੋਂ ਚੋਰੀ ਦੀਆਂ ਗੱਡੀਆਂ, ਦੋ ਪਿਸਤੌਲ, ਜਿੰਦਾ ਕਾਰਤੂਸ ਤੇ ਦੋ ਮੋਬਾਈਲ ਬਰਾਮਦ ਕੀਤੇ ਹਨ। ਪੁਲਸ ਮੁਤਾਬਕ ਇਹ ਗਿਰੋਹ ਪਿੱਛਲੇ ਕਰੀਬ ਡੇਢ ਸਾਲ ਤੋਂ ਇਹੀ ਧੰਦਾ ਕਰ ਰਿਹਾ ਸੀ। ਗਿਰੋਹ ਦੇ ਸਰਗਨਾ ਸਰਬਜੀਤ ਛੱਬਾ ਦਾ ਪਿਤਾ ਵੀ ਤਿਹਾੜ ਜੇਲ 'ਚ ਬੰਦ ਹੈ। ਪੁਲਸ ਨੇ ਉਕਤ ਦੋਸ਼ੀਆਂ ਨੂੰ ਰਿਮਾਂਡ ਦੌਰਾਨ ਹੋਰ ਵੀ ਕਈ ਚੋਰੀਆਂ ਦੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।