ਕੋਰੋਨਾ ਕਾਲ ''ਚ ਬੇਰੁਜ਼ਗਾਰ ਹੋਏ ਨੌਜਵਾਨ ਨੇ ਪਿਤਾ ਦੀਆਂ ਅੱਖਾਂ ਸਾਹਮਣੇ ਨਹਿਰ ''ਚ ਮਾਰੀ ਛਾਲ
Thursday, Sep 24, 2020 - 06:17 PM (IST)
ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਭੱਟੀਵਾਲ ਕਲ੍ਹਾਂ ਦੇ ਦਲਿਤ ਵਰਗ ਨਾਲ ਸਬੰਧਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੇ ਇਕ ਨੌਜਵਾਨ ਵਲੋਂ ਕਰਜ਼ੇ ਦੇ ਭਾਰ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਤੋਂ ਤੰਗ ਆ ਕੇ ਬੀਤੀ ਦੇਰ ਸ਼ਾਮ ਨਹਿਰ 'ਚ ਛਾਲ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਹ ਵੀ ਪੜ੍ਹੋ: ਮਾਂ ਦਾ ਦੂਜਾ ਵਿਆਹ ਨਾਬਾਲਗ ਧੀ ਲਈ ਬਣਿਆ ਨਾਸੂਰ, ਮਤਰੇਏ ਪਿਓ ਦੀ ਹੈਵਾਨੀਅਤ ਨੇ ਦਾਗ਼ੀ ਕੀਤਾ ਰਿਸ਼ਤਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਭੱਟੀਵਾਲ ਕਲਾਂ ਦੇ ਸਰਪੰਚ ਜਸਕਰਨ ਸਿੰਘ ਲੈਂਪੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਦਲਿਤ ਵਰਗ ਨਾਲ ਸਬੰਧਤ ਰਾਜ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਕਰਜ਼ੇ ਦੇ ਭਾਰ ਅਤੇ ਕੋਰੋਨਾ ਮਹਾਮਾਰੀ ਕਾਰਨ ਹੋਏ ਲਾਕਡਾਊਨ ਤੋਂ ਲੈ ਕੇ ਹੁਣ ਤੱਕ ਕੋਈ ਵੀ ਰੁਜਗਾਰ ਨਾਲ ਮਿਲਣ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਨੇ ਬੀਤੀ ਦੇਰ ਸ਼ਾਮ ਨਦਾਮਪੁਰ ਨੇੜੇ ਨਹਿਰ 'ਚ ਛਾਲ ਮਾਰ ਦਿੱਤੀ। ਜਿਸ ਦੀ ਦੇਰ ਸ਼ਾਮ ਤੋਂ ਹੀ ਨਹਿਰ 'ਚ ਤਲਾਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਰਾਜ ਸਿੰਘ ਆਪਣੇ ਭਰਾ ਗੁਰਚਰਨ ਸਿੰਘ ਨਾਲ ਮੋਟਰਸਾਈਕਲ ਰਾਹੀਂ ਆਪਣੇ ਬੀਮਾਰ ਪਿਤਾ ਸੁਰਜੀਤ ਸਿੰਘ ਨੂੰ ਦਵਾਈ ਦਵਾਉਣ ਲਈ ਪਿੰਡ ਨਦਾਮਪੁਰ ਸਾਈਡ ਗਿਆ ਸੀ ਅਤੇ ਵਾਪਸ ਆਉਂਦੇ ਸਮੇਂ ਰਾਜ ਸਿੰਘ ਨੇ ਨਹਿਰ ਨੇੜੇ ਆਪਣੇ ਭਰਾ ਨੂੰ ਪੇਸ਼ਾਬ ਕਰਨ ਜਾਣ ਲਈ ਕਹਿ ਕੇ ਮੋਟਰਸਾਈਕਲ ਰੋਕਣ ਲਈ ਕਿਹਾ ਅਤੇ ਜਦੋਂ ਉਸ ਦੇ ਭਰਾ ਨੇ ਮੋਟਰਸਾਈਕਲ ਰੋਕਿਆ ਤਾਂ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ: ਖੇਤੀਬਾੜੀ ਬਿੱਲ: ਕਿਸਾਨੀ ਵੋਟ ਬੈਂਕ ਲਈ ਵੱਖਰੇ-ਵੱਖਰੇ ਰਾਗ ਅਲਾਪ ਰਹੀਆਂ ਸਿਆਸੀ ਪਾਰਟੀਆਂ
ਇਸ ਦੇ ਬੇਵੱਸ ਪਿਤਾ ਅਤੇ ਭਰਾ ਨੇ ਬਚਾਅ ਲਈ ਕਾਫੀ ਰੋਲਾ ਪਾਇਆ ਪਰ ਦੇਖਦੇ ਹੀ ਦੇਖਦੇ ਉਨ੍ਹਾਂ ਦਾ ਨੌਜਵਾਨ ਪੁੱਤਰ/ਭਰਾ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਨਹਿਰ ਦੇ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਿਆ। ਇਸ ਘਟਨਾ ਦਾ ਪਿੰਡ 'ਚ ਪਤਾ ਚਲਦਿਆਂ ਹੀ ਪਿੰਡ 'ਚ ਇਸ ਸਬੰਧੀ ਅਨਾਊਂਸਮੈਂਟ ਕਰਵਾਈ ਗਈ ਤਾਂ ਤੁਰੰਤ ਪਿੰਡ ਵਾਸੀਆਂ ਨੇ ਜਗ੍ਹਾ ਜਗ੍ਹਾ ਨਹਿਰ ਦੇ ਪੁੱਲਾਂ ਉਪਰ ਜਾਲ ਲਗਾ ਕੇ ਅਤੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਨਹਿਰ 'ਚ ਤਲਾਸ਼ੀ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਪਿੰਡ 'ਚ ਭਾਰੀ ਸੋਕ ਦੀ ਲਹਿਰ ਪਾਈ ਗਈ। ਪਿੰਡ ਦੇ ਸਰਪੰਚ ਜਸਕਰਨ ਸਿੰਘ ਲੈਂਪੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਦਾ ਸਾਰਾ ਕਰਜਾ ਮਾਫ ਕੀਤਾ ਜਾਵੇ ਅਤੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਵਿੱਤੀ ਸਹਾਇਤਾ ਕੀਤੀ ਜਾਵੇ।
ਇਹ ਵੀ ਪੜ੍ਹੋ: ਅਸਤੀਫ਼ਾ ਦੇਣ ਮਗਰੋਂ ਅੱਜ ਪੰਜਾਬ ਪਰਤੇਗੀ ਹਰਸਿਮਰਤ, ਸਵਾਗਤ ਲਈ 100 ਗੱਡੀਆਂ ਦਾ ਕਾਫ਼ਲਾ ਰਵਾਨਾ
ਦੂਜੇ ਪਾਸੇ ਇਸ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕਰਦਿਆਂ ਬੀ.ਕੇ.ਯ ਏਕਤਾ ਡਕੌਂਦਾ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਨੌਜਵਾਨ ਪਹਿਲਾਂ ਹੀ ਕਰਜੇ ਅਤੇ ਬੇਰੁਜਗਾਰੀ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਦੌਰ 'ਚ ਗੁਜਰ ਰਹੇ ਹਨ ਅਤੇ ਆਤਮ ਹੱਤਿਆ ਦਾ ਰਾਹ ਅਖਤਿਆਰ ਕਰ ਰਹੇ ਹਨ ਅਜਿਹੇ 'ਚ ਸਰਕਾਰਾਂ ਵੱਲੋਂ ਆਤਮ ਹੱਤਿਆ ਦੇ ਇਸ ਦੌਰ ਨੂੰ ਰੋਕਣ ਲਈ ਕੋਈ ਵਿਸ਼ੇਸ਼ ਉਪਰਾਲਾ ਕਰਨ ਦੀ ਥਾਂ ਉਲਟਾ ਕਿਸਾਨ ਅਤੇ ਪੰਜਾਬ ਵਿਰੋਧੀ ਆਰਡੀਨੈਂਸ ਲਾਗੂ ਕਰਕੇ ਸੂਬੇ ਦੇ ਨੌਜਵਾਨਾਂ ਨੂੰ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਕਰਕੇ ਇਸ ਦੌਰ ਨੂੰ ਹੋਰ ਵੜਾਵਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬੇ ਦੀ ਨੌਜਵਾਨ ਪੀੜੀ ਨੂੰ ਬਚਾਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਿਸ ਲੈ ਕੇ ਇਥੇ ਰੁਜਗਾਰ ਦੇ ਸਾਧਨ ਪੈਦਾ ਕਰਕੇ ਕਿਸਾਨਾਂ ਅਤੇ ਮਜਦੂਰਾਂ ਦੇ ਸਾਰੇ ਕਰਜੇ ਮਾਫ ਕਰਨੇ ਚਾਹੀਦੇ ਹਨ।