ਪੰਜਾਬੀ ਦੀ ਜਗ੍ਹਾ ਅੰਗ੍ਰੇਜ਼ੀ ''ਚ ਚਿਪਕਾ ਦਿੱਤੀ ਕਰਜ਼ ਮੁਆਫੀ ਦੀ ਲਿਸਟ
Tuesday, Jan 02, 2018 - 01:12 PM (IST)

ਮਾਨਸਾ — ਕਿਸਾਨਾਂ ਨੂੰ ਫਸਲੀ ਕਰਜ਼ ਮੁਆਫ ਕੀਤੇ ਜਾਣ ਦੇ ਤਹਿਤ ਸੂਬੇ ਦੀ ਕੈਪਟਨ ਸਰਕਾਰ ਨੇ ਢਾਈ ਏਕੜ ਤੋਂ ਘੱਟ ਜ਼ਮੀਨ ਦੇ ਮਾਲਿਕ ਕਿਸਾਨਾਂ ਦੇ ਲਈ ਜਾਰੀ ਸੂਚੀ ਨੂੰ ਜ਼ਿਲੇ ਦੇ ਸਾਰੇ 243 ਪਿੰਡਾਂ 'ਚ ਭੇਜ ਦਿੱਤਾ ਗਿਆ ਹੈ। ਇਹ ਪੰਜਾਬੀ ਭਾਸ਼ਾ ਦੀ ਬਜਾਏ ਅੰਗ੍ਰੇਜ਼ੀ ਭਾਸ਼ਾ 'ਚ ਹੋਣ ਕਾਰਨ ਜ਼ਿਲੇ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਆ ਰਹੀਆਂ ਹਨ।
ਉਥੇ ਇਸ ਨੂੰ ਲੈ ਕੇ ਰਾਜ ਪੱਧਰੀ ਸਮਾਗਮ ਮਾਨਸਾ 'ਚ 7 ਜਨਵਰੀ ਨੂੰ ਹੋਣ ਹੈ। ਇਸ 'ਚ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਕਰਜ਼ ਮੁਆਫੀ ਸੰਬੰਧੀ ਪ੍ਰਮਾਣ ਪੱਤਰ ਜਾਰੀ ਕਰਨਗੇ। ਉਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਕਰਜ਼ ਮੁਆਫੀ ਬਾਰੇ ਮਾਲ ਵਿਭਾਗ ਜਾਂ ਖੇਤੀ ਵਿਭਾਗ ਦੇ ਕੋਲ ਵੀ ਪੂਰੀ ਜਾਣਕਾਰੀ ਨਹੀਂ ਹੈ। ਫਿਰ ਵੀ ਵਿਭਾਗ ਦੇ ਕਮਰਚਾਰੀ ਕਿਸਾਨਾਂ ਦੀਆਂ ਸੂਚੀਆਂ ਵੱਖ-ਵੱਖ ਪਿੰਡਾਂ 'ਚ ਭੇਜੀਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਕਰਜ਼ ਮੁਆਫੀ ਨੂੰ ਲੈ ਕੇ ਚੋਣਾ ਦੌਰਾਨ ਵਾਅਦਾ ਕੀਤਾ ਸੀ ਤੇ ਵਾਅਦੇ ਦੇ ਮੁਤਾਬਕ ਸਰਕਾਰ ਨੂੰ ਪੂਰਾ ਕਰਜ਼ ਮੁਆਫ ਕਰਨਾ ਚਾਹੀਦਾ ਹੈ।